ਕਰੰਟ ਲੱਗਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

Monday, Aug 12, 2019 - 06:26 PM (IST)

ਕਰੰਟ ਲੱਗਣ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਸੰਗਰੂਰ,(ਬੇਦੀ, ਹਰਜਿੰਦਰ): ਸ਼ਹਿਰ ਦੇ ਰਾਜਗੜ੍ਹ ਸੋਹੀਆਂ 'ਚ ਇਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤ ਸੀ। ਰਾਜਗੜ੍ਹ ਸੋਹੀਆਂ ਰੋਡ ਦੇ 26 ਸਾਲਾ ਸਨੀ ਰਾਮ ਪੁੱਤਰ ਨਿਰਮਲ ਰਾਮ ਜਿਸ ਨੂੰ ਇਕ ਖੰਬੇ ਤੋਂ ਕਰੰਟ ਲੱਗ ਗਿਆ। ਜਿਸ ਉਪਰੰਤ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਨੀ ਰਾਮ ਆਪਣੇ ਪਿੱਛੇ ਮਾਪਿਆਂ ਤੋਂ ਇਲਾਵਾ ਪਤਨੀ ਤੇ ਇੱਕ 6 ਮਹੀਨਿਆਂ ਦੀ ਬੱਚੀ ਛੱਡ ਗਿਆ ਹੈ।


Related News