ਕੁੜੀ ਦੇ ਵਿਆਹ ਕਰਵਾਉਣ ਦੇ ਲਾਰਿਆਂ ਤੋਂ ਪਰੇਸ਼ਾਨ ਹੋ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

Wednesday, Sep 28, 2022 - 05:10 PM (IST)

ਕੁੜੀ ਦੇ ਵਿਆਹ ਕਰਵਾਉਣ ਦੇ ਲਾਰਿਆਂ ਤੋਂ ਪਰੇਸ਼ਾਨ ਹੋ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਬਟਾਲਾ/ਸ੍ਰੀ ਹਰਗੋਬਿੰਦਪੁਰ (ਬੇਰੀ, ਰਮੇਸ਼) - ਪਿੰਡ ਨੂਰਪੁਰ ’ਚ ਇਕ ਨੌਜਵਾਨ ਵਲੋਂ ਬਿਜਲੀ ਦੀ ਤਾਰ ਨਾਲ ਫਾਹਾ ਲੈ ਕੇ ਆਪਮੀ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਐੱਸ. ਆਈ. ਸਵੰਬਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਸ਼ਿੰਦਾ ਪੁੱਤਰ ਬਸੀਰ ਮਸੀਹ ਵਾਸੀ ਸ਼ੁਕਾਲਾ ਹਾਲ ਭੱਠਾ ਵਿਠਵਾਂ ਨੇ ਦੱਸਿਆ ਕਿ ਉਸਦਾ ਮੁੰਡਾ ਵਿਜੇ (30) ਪਿੰਡ ਨੂਰਪੁਰ ’ਚ ਸਥਿਤ ਇਕ ਭੱਠੇ ’ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਉਹ ਪਿਛਲੇ 3-4 ਸਾਲ ਤੋਂ ਭੱਠੇ ’ਤੇ ਰਹਿ ਰਿਹਾ ਸੀ।

ਇਸ ਦੌਰਾਨ ਉਸ ਦੇ ਮੁੰਡੇ ਦੀ ਇਕ ਕੁੜੀ ਨਾਲ ਗੱਲਬਾਤ ਹੋ ਗਈ। ਕੁੜੀ ਨੇ ਉਸ ਦੇ ਮੁੰਡੇ ਨੂੰ ਵਿਆਹ ਕਰਵਾਉਣ ਦਾ ਲਾਰਾ ਲਗਾਇਆ ਹੋਇਆ ਸੀ। ਕੁੜੀ ਦੇ ਲਾਰਿਆਂ ਤੋਂ ਤੰਗ ਆ ਕੇ ਮੁੰਡੇ ਨੇ ਬੀਤੇ ਦਿਨ ਆਪਣੇ ਕਮਰੇ ’ਚ ਬਿਜਲੀ ਦੀ ਤਾਰ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪੁਲਸ ਨੇ ਸ਼ਿੰਦਾ ਦੇ ਬਿਆਨਾਂ ਦੇ ਆਧਾਰ ’ਤੇ ਕੁੜੀ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।


author

rajwinder kaur

Content Editor

Related News