ਜਲੰਧਰ: ਬੰਦ ਕਮਰੇ ’ਚੋਂ ਮਿਲੀ ਨੌਜਵਾਨ ਦੀ ਸੜੀ ਹੋਈ ਲਾਸ਼, ਇਲਾਕੇ ’ਚ ਫੈਲੀ ਸਨਸਨੀ

Friday, Feb 26, 2021 - 05:45 PM (IST)

ਜਲੰਧਰ: ਬੰਦ ਕਮਰੇ ’ਚੋਂ ਮਿਲੀ ਨੌਜਵਾਨ ਦੀ ਸੜੀ ਹੋਈ ਲਾਸ਼, ਇਲਾਕੇ ’ਚ ਫੈਲੀ ਸਨਸਨੀ

ਜਲੰਧਰ (ਸੁਧੀਰ)— ਇਥੋਂ ਦੇ ਲਾਲ ਬਾਜ਼ਾਰ ਵਿਚ ਇਕ ਨੌਜਵਾਨ ਦੀ ਜਿਊਂਦਾ ਸੜਨ ਨਾਲ ਸ਼ੱਕੀ ਹਾਲਾਤ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਦੀ ਪਛਾਣ ਸੰਜੀਤ (27) ਦੇ ਰੂਪ ’ਚ ਹੋਈ ਹੈ। ਉਕਤ ਨੌਜਵਾਨ ਬੀਤੀ ਰਾਤ ਹੀ ਪਿੰਡ ਤੋਂ ਵਾਪਸ ਪਰਤਿਆ ਸੀ ਅਤੇ ਉਸ ਦੀ ਲਾਸ਼ ਬੰਦ ਕਮਰੇ ’ਚੋਂ ਸੜੀ ਹੋਈ ਬਰਾਮਦ ਕੀਤੀ ਗਈ। ਉਕਤ ਨੌਜਵਾਨ ਸ਼ਰਾਬ ਪੀਣ ਦਾ ਆਦੀ ਸੀ। 

ਇਹ ਵੀ ਪੜ੍ਹੋ: ਪੇਪਰ ਦੇਣ ਤੋਂ ਬਾਅਦ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

PunjabKesari

ਮਿਲੀ ਜਾਣਕਾਰੀ ਮੁਤਾਬਕ ਸੰਜੀਤ ਲਾਲਾ ਬਾਜ਼ਾਰ ਵਿਚ ਇਕ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ ਅਤੇ ਕੱਪੜੇ ਦੀ ਦੁਕਾਨ ’ਤੇ ਕੰਮ ਕਰਦਾ ਸੀ। ਸ਼ੁੱਕਰਵਾਰ ਨੂੰ ਜਦੋਂ ਉਹ ਦੁਕਾਨ ’ਤੇ ਨਹੀਂ ਆਇਆ ਤਾਂ ਦੁਕਾਨ ਮਾਲਕ ਪ੍ਰਦੀਪ ਉਸ ਦੇ ਘਰ ਪਹੁੰਚ ਗਿਆ, ਜਿੱਥੇ ਉਸ ਨੇ ਕਮਰੇ ਵਿਚੋਂ ਧੂੰਆਂ ਨਿਕਲਦੇ ਵੇਖਿਆ। ਅੰਦਰ ਜਾ ਕੇ ਵੇਖਿਆ ਤਾਂ ਸੰਜੀਤ ਦੀ ਸੜੀ ਹੋਈ ਲਾਸ਼ ਪਈ ਹੋਈ ਸੀ।

PunjabKesari

ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ’ਚ ਲੱਗੀਆਂ ਰੌਣਕਾਂ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ

ਉਥੇ ਹੀ ਘਟਨਾ ਦੀ ਸੂਚਨਾ ਪਾ ਕੇ ਪਹੁੰਚੀ ਥਾਣਾ ਨੰਬਰ ਤਿੰਨ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸੰਜੀਤ ਨੇ ਖ਼ੁਦਕੁਸ਼ੀ ਨਹੀਂ ਕੀਤੀ ਹੈ ਜਾਂ ਫਿਰ ਉਸ ਦਾ ਕਤਲ ਹੋਇਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

PunjabKesari

PunjabKesari

ਇਹ ਵੀ ਪੜ੍ਹੋ: ਕਪੂਰਥਲਾ: ਖਾਣਾ ਖਾਣ ਤੋਂ ਬਾਅਦ PTU ਦੇ 40 ਵਿਦਿਆਰਥੀਆਂ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖ਼ਲ


author

shivani attri

Content Editor

Related News