ਕੈਨੇਡਾ ਜਾਣ ਦਾ ਨੌਜਵਾਨ ਦਾ ਸੁਫਨਾ ਹੋਇਆ ਚਕਨਾਚੂਰ, ਲੱਖਾਂ ਰੁਪਏ ਲੈ ਕੇ ਠੱਗ ਮਾਰ ਗਿਆ ''ਉਡਾਰੀ''

04/06/2021 9:44:17 PM

ਸਮਰਾਲਾ (ਗਰਗ, ਬੰਗੜ)-ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਵਿਦੇਸ਼ ਜਾਣ ਲਈ ਹਰ ਹੀਲਾ-ਵਸੀਲਾ ਅਪਣਾਉਂਦੇ ਹਨ ਤਾਂ ਜੋ ਉਹ ਵਿਦੇਸ਼ ਜਾ ਕੇ ਵਧੀਆ ਜ਼ਿੰਦਗੀ ਬਿਤਾ ਸਕਣ ਅਤੇ ਪਿੱਛੇ ਉਨ੍ਹਾਂ ਦੇ ਮਾਂਪਿਆਂ ਦਾ ਵੀ ਬੁਢੇਪਾ ਵਧੀਆ ਲੰਘ ਸਕੇ। ਇਸ ਲਈ ਉਹ ਵਿਦੇਸ਼ ਜਾ ਕੇ ਸਖ਼ਤ ਮਿਹਨਤ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਪਰ ਇਨ੍ਹਾਂ ਨੌਜਵਾਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੇ ਲੋਕਾਂ 'ਤੇ ਉਹ ਭਰੋਸਾ ਕਰ ਕੇ ਆਪਣੇ ਡਾਕਿਊਮੈਂਟ ਅਤੇ ਲੱਖਾਂ ਰੁਪਏ ਖਰਚ ਕਰ ਰਹੇ ਹਨ, ਉਹ ਉਨ੍ਹਾਂ ਦੇ ਵਿਸ਼ਵਾਸ ਦੇ ਕਾਬਿਲ ਵੀ ਹਨ ਜਾਂ ਨਹੀਂ। ਇਸੇ ਅਥਾਹ ਭਰੋਸੇ ਦਾ ਇਹ ਲੋਕ ਫਾਇਦਾ ਚੁੱਕਦੇ ਹਨ ਅਤੇ ਭੋਲੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਅਤੇ ਲੱਖਾਂ ਰੁਪਏ ਜਿਹੜੇ ਪਤਾ ਨਹੀਂ ਵਿਦੇਸ਼ ਜਾਣ ਲਈ ਕਿਸੇ ਨੌਜਵਾਨ ਨੇ ਕਿਸ ਤਰ੍ਹਾਂ ਇਕੱਠੇ ਕੀਤੇ ਹੁੰਦੇ ਹਨ ਦੀ ਠੱਗੀ ਮਾਰ ਜਾਂਦੇ ਹਨ।

ਇਹ ਵੀ ਪੜ੍ਹੋ-'ਸੁਰੱਖਿਆ ਕੋਸ਼ਿਸ਼ਾਂ ਦੇ ਬਾਵਜੂਦ ਫਰਾਂਸ 'ਚ ਅੱਤਵਾਦੀ ਖਤਰਿਆਂ ਬਹੁਤ ਜ਼ਿਆਦਾ'

ਪਰਿਵਾਰ ਸਮੇਤ ਕੈਨੇਡਾ ਜਾ ਕੇ ਵਸਣ ਦੇ ਸੁਪਨੇ ਨੇ ਇੱਥੋਂ ਦੇ ਇਕ ਨੌਜਵਾਨ ਨੂੰ ਕੰਗਾਲ ਕਰ ਦਿੱਤਾ। ਦੋ ਵਿਅਕਤੀਆਂ ਨੇ ਇਸ ਨੌਜਵਾਨ ਨੂੰ ਕੈਨੇਡਾ ਭੇਜਣ ਦਾ ਝਾਂਸਾ ਦਿੰਦੇ ਹੋਏ 11 ਲੱਖ ਰੁਪਏ ਠੱਗ ਲਏ ਅਤੇ ਹੁਣ ਇਹ ਵਿਅਕਤੀ ਫਰਾਰ ਹੋ ਗਏ ਹਨ। ਸਮਰਾਲਾ ਪੁਲਸ ਇਨ੍ਹਾਂ ਦੋਵਾਂ ਵਿਅਕਤੀਆਂ ’ਤੇ ਮਾਮਲਾ ਦਰਜ ਕਰ ਕੇ ਇਨ੍ਹਾਂ ਦੀ ਭਾਲ ਕਰ ਰਹੀ ਹੈ ਤਾਂਕਿ ਗ੍ਰਿਫਤਾਰ ਕਰ ਕੇ ਇਨ੍ਹਾਂ ਤੋਂ ਇਹ ਪਤਾ ਲਾਇਆ ਜਾ ਸਕੇ ਕਿ ਹੋਰ ਕਿੰਨੇ ਲੋਕਾਂ ਨਾਲ ਉਹ ਵਿਦੇਸ਼ ਭੇਜਣ ਦੇ ਝਾਂਸੇ ਵਿਚ ਠੱਗੀ ਮਾਰ ਚੁੱਕੇ ਹਨ।

ਇਹ ਵੀ ਪੜ੍ਹੋ-ਅੱਤਵਾਦ ਰੋਕੂ ਅਦਾਲਤ ਜੱਜ ਦੇ ਕਤਲ ਦੇ ਮਾਮਲੇ 'ਚ 5 ਗ੍ਰਿਫਤਾਰ

ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਰਣਯੋਧ ਸਿੰਘ ਵਾਸੀ ਪਿੰਡ ਸੇਹ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਕੈਨੇਡਾ ਜਾਣ ਦਾ ਚਾਹਵਾਨ ਸੀ ਅਤੇ ਪਿੰਡ ਦੇ ਹੀ ਇਕ ਵਿਅਕਤੀ ਗੁਰਤੇਜ ਸਿੰਘ ਨੇ ਉਸ ਨੂੰ ਕੈਨੇਡਾ ਭੇਜਣ ਲਈ ਅੱਗੇ ਆਪਣੇ ਇਕ ਹੋਰ ਸਾਥੀ ਮਾਛੀਵਾੜਾ ਦੇ ਜੀ. ਐੱਸ. ਨਗਰ ਨਿਵਾਸੀ ਸਰਬਜੀਤ ਸਿੰਘ ਨਾਲ ਮੁਲਾਕਾਤ ਕਰਵਾ ਦਿੱਤੀ। ਇਨ੍ਹਾਂ ਦੋਵਾਂ ਵਿਅਕਤੀਆਂ ਨੇ ਮਿਲੀਭੁਗਤ ਕਰ ਕੇ ਉਸ ਨੂੰ ਕੈਨੇਡਾ ਭੇਜਣ ਦਾ ਝਾਂਸਾ ਦਿੰਦੇ ਹੋਏ 11 ਲੱਖ ਰੁਪਏ ਠੱਗ ਲਏ ਅਤੇ ਵਿਦੇਸ਼ ਨਹੀਂ ਭੇਜਿਆ। ਜਦੋਂ ਉਸ ਨੇ ਦਬਾਅ ਬਣਾਇਆ ਤਾਂ ਉਸ ਨੂੰ ਸਕਿਓਰਿਟੀ ਵਜੋਂ 11 ਲੱਖ ਰੁਪਏ ਦੇ ਚੈੱਕ ਦੇ ਦਿੱਤੇ ਗਏ ਅਤੇ ਇਹ ਚੈੱਕ ਬੈਂਕ ਵਿਚ ਬਾਊਂਸ ਹੋ ਗਏ। ਇਸ ਮਾਮਲੇ ਦੀ ਪੜਤਾਲ ਮਗਰੋਂ ਪੁਲਸ ਨੇ ਦੋਵਾਂ ਹੀ ਵਿਅਕਤੀਆਂ ਖਿਲਾਫ਼ ਧੋਖਾਦੇਹੀ ਅਤੇ ਇਮੀਗ੍ਰੇਸ਼ਨ ਐਕਟ ਅਧੀਨ ਕੇਸ ਕਰਦੇ ਹੋਏ ਉਨ੍ਹਾਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।

ਨੋਟ-ਖਬਰ ਤੁਹਾਨੂੰ ਕਿਹੋ ਜਿਹੀ ਲੱਗੀ ਇਸ ਬਾਰੇ ਸਾਨੂੰ ਕੁਮੈਂਟ ਬਾਕਸ ਵਿਚ ਆਪਣੀ ਰਾਏ ਜ਼ਰੂਰ ਦੱਸੋ।


Sunny Mehra

Content Editor

Related News