ਸੜਕ ’ਤੇ ਖੜ੍ਹੇ ਸੀ ਕੁੜੀ-ਮੁੰਡਾ, ਤਿੰਨ ਨੌਜਵਾਨਾਂ ਨੇ ਆ ਕੇ ਮੁੰਡੇ ਨੂੰ ਮਾਰ ਦਿੱਤੀ ਗੋਲ਼ੀ

Wednesday, Sep 08, 2021 - 02:08 PM (IST)

ਸੜਕ ’ਤੇ ਖੜ੍ਹੇ ਸੀ ਕੁੜੀ-ਮੁੰਡਾ, ਤਿੰਨ ਨੌਜਵਾਨਾਂ ਨੇ ਆ ਕੇ ਮੁੰਡੇ ਨੂੰ ਮਾਰ ਦਿੱਤੀ ਗੋਲ਼ੀ

ਪਟਿਆਲਾ (ਬਲਜਿੰਦਰ) : ਸਨੌਰ ਰੋਡ ’ਤੇ ਸਥਿਤ ਕੈਟਲ ਸਕੂਲ ਕੋਲ ਆਪਣੀ ਦੋਸਤ ਨਾਲ ਖੜ੍ਹੇ ਨੌਜਵਾਨ ਨੂੰ 3 ਵਿਅਕਤੀਆਂ ਨੇ ਆ ਕੇ ਘੇਰ ਲਿਆ। ਜਦੋਂ ਉਹ ਕਾਰ ’ਚ ਬੈਠ ਕੇ ਭੱਜਣ ਲੱਗਿਆ ਤਾਂ ਉਸ ’ਤੇ ਫਾਇਰਿੰਗ ਕਰ ਦਿੱਤੀ ਜਿਸ ’ਚ ਕਾਰ ਦਾ ਸ਼ੀਸਾ ਟੁੱਟ ਗਿਆ ਅਤੇ ਗੋਲੀ ਨੌਜਵਾਨ ਦੀ ਪਿੱਠ ’ਚ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਜ਼ਖਮੀ ਦੀ ਪਛਾਣ ਅਰਸ਼ਦੀਪ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਰੋਜ਼ ਕਾਲੋਨੀ ਪਟਿਆਲਾ ਵਜੋਂ ਹੋਈ ਹੈ। ਪੁਲਸ ਨੇ ਖੁਸ਼ਬੂ ਸ਼ਰਮਾ ਪੁੱਤਰ ਚੰਦ ਸ਼ਰਮਾ ਵਾਸੀ ਅਰਬਨ ਅਸਟੇਟ ਪਟਿਆਲਾ ਦੀ ਸ਼ਿਕਾਇਤ ’ਤੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ 307, 34 ਆਈ. ਪੀ. ਸੀ. ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਸ਼ਿਮਲਾ ’ਚ ਦੋਸਤ ਦਾ ਪੇਪਰ ਪਵਾ ਕੇ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਇੰਝ ਆਵੇਗੀ ਮੌਤ ਸੋਚਿਆ ਨਾ ਸੀ

ਖੁਸ਼ਬੂ ਨੇ ਪੁਲਸ ਨੂੰ ਦੱਸਿਆ ਕਿ ਉਹ ਪਟਿਆਲਾ ਬਾਈਪਾਸ ਕੈਟਨ ਸਕੂਲ ਪੁਲ ਕੋਲ ਆਪਣੇ ਦੋਸਤ ਅਰਸ਼ਦੀਪ ਸਿੰਘ ਦੇ ਨਾਲ ਖੜ੍ਹੀ ਸੀ। ਇਸ ਦੌਰਾਨ ਤਿੰਨ ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਆਏ ਅਤੇ ਉਨ੍ਹਾਂ ਨੇ ਤਾਕੀ ਖੋਲ੍ਹ ਕੇ ਅਰਸ਼ਦੀਪ ਸਿੰਘ ਨੂੰ ਬਾਹਰ ਕੱਢ ਲਿਆ ਅਤੇ ਉਸ ਨਾਲ ਬਹਿਸ ਕਰਨ ਲੱਗ ਪਏ। ਇਸ ਤੋਂ ਬਾਅਦ ਅਰਸ਼ਦੀਪ ਕਾਰ ’ਚ ਬੈਠ ਗਿਆ। ਇਕ ਅਣਪਛਾਤੇ ਵਿਅਕਤੀ ਨੇ ਆਪਣੇ ਹੱਥ ’ਚ ਫੜੇ ਪਿਸਟਲ ਨਾਲ ਅਰਸ਼ਦੀਪ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਕਰ ਦਿੱਤਾ, ਜੋ ਉਸ ਦੀ ਪਿੱਠ ਦੇ ਪਿਛਲੇ ਪਾਸੇ ਲੱਗਿਆ ਅਤੇ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ। ਇਸ ਤੋਂ ਬਾਅਦ ਅਰਸ਼ਦੀਪ ਸਿੰਘ ਨੇ ਕਾਰ ਭਜਾ ਲਈ ਅਤੇ ਉਹ ਹੁਣ ਅਮਰ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਪੁਲਸ ਨੇ ਇਸ ਮਾਮਲੇ ’ਚ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਕੈਪਟਨ ਦੇ ਬਿਆਨ ਤੋਂ ਬਾਅਦ ਹੁਣ ਬਾਜਵਾ ਤੇ ਰੰਧਾਵਾ ਦਾ ਧਮਾਕਾ, ਦੋ ਟੁੱਕ ’ਚ ਦਿੱਤਾ ਠੋਕਵਾਂ ਜਵਾਬ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News