ਅਨੋਖਾ ਮਾਮਲਾ: ਲਿਫਟ ਲੈ ਕੇ ਬੈਠੇ ਨੌਜਵਾਨਾਂ ਨੇ ਚਾਲਕ ਨੂੰ ਉਤਾਰ ਭਜਾਈ ਗੱਡੀ, ਫਿਰ ਜੋ ਹੋਇਆ ਸੁਣ ਹੋ ਜਾਵੋਗੇ ਹੈਰਾਨ

07/15/2023 12:06:09 AM

ਜਲੰਧਰ (ਵਰੁਣ)–ਸ਼ਹਿਰ ’ਚ ਵਾਪਰੀ ਅਨੋਖੀ ਵਾਰਦਾਤ ਨੇ ਪੁਲਸ ਨੂੰ ਪ੍ਰੇਸ਼ਾਨ ਕਰ ਦਿੱਤਾ। ਜਲੰਧਰ-ਅੰਮ੍ਰਿਤਸਰ ਬਾਈਪਾਸ ’ਤੇ ਸਥਿਤ ਡਬਲਯੂ. ਜੇ. ਗ੍ਰੈਂਡ ਹੋਟਲ ਦੇ ਬਾਹਰੋਂ ਸ਼ੁੱਕਰਵਾਰ ਤੜਕੇ 2 ਨੌਜਵਾਨਾਂ ਨੇ ਲਿਫ਼ਟ ਲੈਣ ਲਈ ਆਈ-20 ਕਾਰ ਰੋਕੀ। ਕਾਰ ਚਾਲਕ ਨੇ ਲਿਫਟ ਦਿੱਤੀ ਤਾਂ ਕੁਝ ਦੂਰੀ ’ਤੇ ਜਾ ਕੇ ਹੀ ਗੱਡੀ ਚਾਲਕ ਨੂੰ ਬਹਾਨਾ ਬਣਾ ਕੇ ਬਾਹਰ ਕੱਢ ਦਿੱਤਾ ਅਤੇ ਗੱਡੀ ਭਜਾ ਲਈ। ਮੁਲਜ਼ਮ ਜਾਂਦੇ ਹੋਏ ਕਾਰ ਚਾਲਕ ਨੂੰ ਇਹ ਵੀ ਕਹਿ ਗਏ ਕਿ ਪੁਲਸ ਨੂੰ ਸ਼ਿਕਾਇਤ ਨਾ ਦਿਓ, ਉਸ ਦੀ ਗੱਡੀ ਸਹੀ-ਸਲਾਮਤ ਮਿਲ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਅਹਿਮ ਖ਼ਬਰ, ਪਾਵਰਕਾਮ ਨੇ ਲਿਆ ਵੱਡਾ ਫ਼ੈਸਲਾ

ਥਾਣਾ ਨੰਬਰ 1 ਦੇ ਮੁਖੀ ਨਵਦੀਪ ਸਿੰਘ ਨੇ ਦੱਸਿਆ ਕਿ ਇਹ ਘਟਨਾ 6.30 ਵਜੇ ਸਵੇਰੇ ਵਾਪਰੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕਾਰ ਚਾਲਕ ਵੱਲੋਂ ਸ਼ਿਕਾਇਤ ਵੀ ਨਹੀਂ ਦਿੱਤੀ ਗਈ। ਕਾਰ ਚਾਲਕ ਤੜਕੇ ਡਬਲਯੂ. ਜੇ. ਗ੍ਰੈਂਡ ਹੋਟਲ ਦੇ ਬਾਹਰੋਂ ਨਿਕਲ ਰਿਹਾ ਸੀ ਕਿ 2 ਨੌਜਵਾਨਾਂ ਨੇ ਗੱਡੀ ਰੁਕਵਾ ਲਈ। ਉਸ ਨੇ ਨੌਜਵਾਨਾਂ ਦੇ ਕਹਿਣ ’ਤੇ ਉਨ੍ਹਾਂ ਨੂੰ ਲਿਫਟ ਦੇ ਦਿੱਤੀ ਅਤੇ ਜਿਵੇਂ ਹੀ ਕੁਝ ਦੂਰੀ ’ਤੇ ਪਹੁੰਚੇ ਤਾਂ ਗੱਡੀ ਚਾਲਕ ਨੂੰ ਬਹਾਨੇ ਨਾਲ ਗੱਡੀ ਵਿਚੋਂ ਉਤਾਰ ਦਿੱਤਾ ਅਤੇ ਗੱਡੀ ਭਜਾ ਕੇ ਲੈ ਗਏ। ਕੁਝ ਦੂਰੀ ’ਤੇ ਮੁਲਜ਼ਮਾਂ ਨੇ ਗੱਡੀ ਰੋਕੀ ਅਤੇ ਕਿਹਾ ਕਿ ਉਹ ਪੁਲਸ ਨੂੰ ਸ਼ਿਕਾਇਤ ਨਾ ਦੇਵੇ, ਉਸ ਦੀ ਗੱਡੀ ਸਹੀ-ਸਲਾਮਤ ਮਿਲ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਸਾਬਕਾ ਵਿਧਾਇਕ ਕੁਸ਼ਲਦੀਪ ਖ਼ਿਲਾਫ਼ ਕੇਸ ’ਚ ਵਿਜੀਲੈਂਸ ਨੇ ਦਰਜ ਕੀਤੀ ਚਾਰਜਸ਼ੀਟ

ਕਾਰ ਚਾਲਕ ਨੇ ਪੁਲਸ ਨੂੰ ਸੂਚਨਾ ਨਹੀਂ ਦਿੱਤੀ ਅਤੇ ਫਿਰ ਕੁਝ ਹੀ ਸਮੇਂ ਬਾਅਦ ਉਸਨੂੰ ਵ੍ਹਟਸਐਪ ’ਤੇ ਕਾਲ ਆਈ। ਕਾਲ ਕਾਰ ਭਜਾਉਣ ਵਾਲਿਆਂ ਦੀ ਸੀ, ਜਿਨ੍ਹਾਂ ਨੇ ਬਿਆਸ ਦੀ ਲੋਕੇਸ਼ਨ ਦੱਸ ਕੇ ਉਸ ਨੂੰ ਗੱਡੀ ਉਥੋਂ ਲਿਜਾਣ ਲਈ ਕਿਹਾ। ਕਾਰ ਚਾਲਕਾਂ ਨੇ ਆਪਣਾ ਪੱਖ ਦਿੱਤਾ ਕਿ ਉਨ੍ਹਾਂ ਨੇ ਜ਼ਰੂਰੀ ਬਿਆਸ ਪਹੁੰਚਣਾ ਸੀ ਅਤੇ ਉਨ੍ਹਾਂ ਕੋਲ ਕੋਈ ਸਾਧਨ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਇਹ ਸਭ ਕਰਨਾ ਪਿਆ। ਇੰਸਪੈਕਟਰ ਨਵਦੀਪ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਨੇ ਕਾਰ ਦੇ ਦਸਤਾਵੇਜ਼ਾਂ ਤੋਂ ਮਾਲਕ ਦਾ ਮੋਬਾਇਲ ਨੰਬਰ ਲਿਆ ਸੀ। ਉਨ੍ਹਾਂ ਕਿਹਾ ਕਿ ਕਾਰ ਚਾਲਕ ਵੱਲੋਂ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ, ਜਿਸ ਕਾਰਨ ਕੋਈ ਕੇਸ ਦਰਜ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਾਰ ਚਾਲਕ ਖੁਦ ਗੱਡੀ ਲੈ ਆਇਆ ਸੀ।


Manoj

Content Editor

Related News