ਬਰਨਾਲਾ ਬਸ ਸਟੈਂਡ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ

Friday, Apr 05, 2019 - 12:55 PM (IST)

ਬਰਨਾਲਾ ਬਸ ਸਟੈਂਡ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ

ਬਰਨਾਲਾ (ਕਮਲਜੀਤ) : ਬਰਨਾਲਾ ਦੇ ਬਸ ਸਟੈਂਡ ਨੇੜੇ 4-5 ਹਥਿਆਰਾਂ ਨਾਲ ਲੈਸ ਲੋਕਾਂ ਵਲੋਂ ਇਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਵਲੋਂ ਪਰਮਜੀਤ ਸਿੰਘ ਨਾਮਕ ਵਿਅਕਤੀ 'ਤੇ ਕਿਰਪਾਨਾਂ ਅਤੇ ਹੋਰ ਹਥਿਆਰਾਂ ਨਾਲ ਲੱਤਾਂ ਅਤੇ ਹੱਥਾਂ 'ਤੇ ਕਈ ਵਾਰ ਕੀਤੇ ਗਏ। ਇਸ ਦੌਰਾਨ ਲੋਕਾਂ ਵਲੋਂ ਹਮਲੇ 'ਚ ਗੰਭੀਰ ਜ਼ਖਮੀ ਹੋਏ ਪਰਮਜੀਤ ਸਿੰਘ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। 
ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਸ ਜਗ੍ਹਾ ਇਹ ਵਾਰਦਾਤ ਹੋਈ, ਉਥੋਂ ਪੁਲਸ ਚੌਕੀ ਕੁਝ ਹੀ ਦੂਰੀ 'ਤੇ ਹੈ। ਫਿਲਹਾਲ ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਹੈ ਅਤੇ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।


author

Gurminder Singh

Content Editor

Related News