ਮਾਪਿਆਂ ਦੇ ਇਕਲੌਤੇ 20 ਸਾਲਾ ਨੌਜਵਾਨ ਪੁੱਤ ਨੇ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ

Monday, Jun 14, 2021 - 04:41 PM (IST)

ਮਾਪਿਆਂ ਦੇ ਇਕਲੌਤੇ 20 ਸਾਲਾ ਨੌਜਵਾਨ ਪੁੱਤ ਨੇ ਗੋਲ਼ੀ ਮਾਰ ਕੇ ਕੀਤੀ ਖ਼ੁਦਕੁਸ਼ੀ

ਗੁਰਦਾਸਪੁਰ (ਹਰਮਨ) : ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਲੱਖਣ ਖੁਰਦ ਵਿਖੇ 20 ਸਾਲ ਦੇ ਨੌਜਵਾਨ ਵੱਲੋਂ ਗੋਲ਼ੀ ਮਾਰ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਨੌਜਵਾਨ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ ਜਿਸ ਦਾ ਕੁਝ ਸਾਲਾਂ ਤੋਂ ਇਲਾਜ ਚੱਲ ਰਿਹਾ ਸੀ।

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਤਾਏ ਅਤੇ ਸਾਬਕਾ ਸਰਪੰਚ ਬਲਵੰਤ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ 4 ਸਾਲਾਂ ਤੋਂ ਉਨ੍ਹਾਂ ਦਾ ਭਤੀਜਾ ਹਰਮੀਤ ਸਿੰਘ ਪੁੱਤਰ ਪ੍ਰਭਜੋਤ ਸਿੰਘ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਦਾ ਇਲਾਜ ਚੱਲ ਰਿਹਾ ਸੀ ਪਰ ਅੱਜ ਜਦੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਖੇਤਾਂ ’ਚ ਗਏ ਸਨ ਤਾਂ ਹਰਮੀਤ ਸਿੰਘ ਅਤੇ ਉਸ ਦੀ ਦਾਦੀ ਘਰ ਵਿਚ ਇਕੱਲੇ ਸੀ। ਇਸ ਦੌਰਾਨ ਹਰਮੀਤ ਨੇ ਟਰੰਕ ਦਾ ਤਾਲਾ ਤੋੜ ਕੇ ਵਿਚੋਂ ਆਪਣੇ ਪਿਤਾ ਦਾ ਲਾਇਸੈਂਸੀ ਪਿਸਤੌਲ ਕੱਢ ਕੇ ਖੁਦ ਨੂੰ ਗੋਲ਼ੀ ਮਾਰ ਲਈ, ਜਿਸ ਦੌਰਾਨ ਉਸ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਪਰ ਉਸ ਦੀ ਮੌਤ ਹੋ ਗਈ। ਹਰਮੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਇਕ ਭੈਣ ਦਾ ਭਰਾ ਸੀ।


author

Gurminder Singh

Content Editor

Related News