ਕਰਜ਼ੇ ਤੋਂ ਦੁਖੀ ਹੋ ਕੇ ਨੌਜਵਾਨ ਕੀਤੀ ਖੁਦਕੁਸ਼ੀ,ਦੋ ਪੰਨਿਆਂ ਦਾ ਲਿਖਿਆ ਸੁਸਾਈਡ ਨੋਟ
Wednesday, Feb 07, 2018 - 01:26 PM (IST)

ਅਜਨਾਲਾ (ਰਮਨਦੀਪ) : ਅਜਨਾਲਾ-ਅੰਮ੍ਰਤਸਰ ਮੁੱਖ ਮਾਰਗ 'ਤੇ ਥਾਣਾ ਅਜਨਾਲਾ ਤੋਂ ਥੋੜ੍ਹੀ ਦੂਰੀ 'ਤੇ ਸਬਜੀ ਦੀ ਦੁਕਾਨ ਕਰਦੇ ਬਲਵੰਤ ਸਿੰਘ ਗੁੱਜਰ ਨਾਂ ਦੇ 32 ਸਾਲਾਂ ਨੌਜਵਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਫਾਹ ਲੈ ਖੁਦਕੁਸ਼ੀ ਕਰ ਲਈ। ਬਲਵੰਤ ਸਿੰਘ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਦੋ ਪੰਿਨਆਂ ਦਾ ਸੁਸਾਈਡ ਨੋਟ ਲਿਖ ਕੇ ਅਜਨਾਲਾ ਦੇ ਕੁਝ ਵਿਅਕਤੀਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਅਜਨਾਲਾ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ।