ਨਸ਼ੇ ਦੀ ਓਵਰਡੋਜ਼ ਨਾਲ 28 ਸਾਲਾ ਨੌਜਵਾਨ ਦੀ ਮੋਤ

Wednesday, Oct 13, 2021 - 02:33 PM (IST)

ਨਸ਼ੇ ਦੀ ਓਵਰਡੋਜ਼ ਨਾਲ 28 ਸਾਲਾ ਨੌਜਵਾਨ ਦੀ ਮੋਤ

ਬਠਿੰਡਾ (ਸੁਖਵਿੰਦਰ) : ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ਵਿਚ ਕੈਨਾਲ ਕਲੋਨੀ ਪੁਲਸ ਵਲੋਂ ਪੰਜ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਕੌਰ ਵਾਸੀ ਬੀੜ ਤਲਾਬ ਨੇ ਕੈਨਾਲ ਕਲੋਨੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੇ ਦਿਨੀਂ ਉਸਦੇ ਲੜਕੇ ਮਨਪ੍ਰੀਤ ਸਿੰਘ 28 ਦੀ ਨਸ਼ੇ ਨਾਲ ਮੌਤ ਹੋ ਗਈ।

ਉਕਤ ਨੇ ਦੱਸਿਆ ਕਿ ਪੁੱਤਰ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਰਾਹੁਲ ਖੁਰਾਣਾ, ਰੋਹਿਤ ਖੁਰਾਣਾ, ਹਰਜੀਤ ਸਿੰਘ, ਸੁਰਿੰਦਰ ਬਾਣੀਆ ਅਤੇ ਇਕ ਹੋਰ ਉਸਦੇ ਲੜਕੇ ਨੂੰ ਨਸ਼ਾ ਲਿਆ ਕੇ ਦਿੰਦੇ ਸਨ ਜਿਸ ਕਾਰਨ ਉਸਦੇ ਲੜਕੇ ਦੀ ਮੌਤ ਹੋ ਗਈ। ਪੁਲਸ ਵਲੋਂ ਸ਼ਿਕਾਇਤ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮੌਤ ਦਾ ਕਾਰਨ ਬਣਨ ਅਤੇ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


author

Gurminder Singh

Content Editor

Related News