ਨੌਜਵਾਨਾਂ ਨੂੰ ਵੀ ''ਹੱਟ ਪਿੱਛੇ'' ਕਹਿੰਦਾ ਹੈ ਇਹ 87 ਸਾਲਾ ਬਾਬਾ

Friday, Dec 07, 2018 - 02:57 PM (IST)

ਨੌਜਵਾਨਾਂ ਨੂੰ ਵੀ ''ਹੱਟ ਪਿੱਛੇ'' ਕਹਿੰਦਾ ਹੈ ਇਹ 87 ਸਾਲਾ ਬਾਬਾ

ਮਲੋਟ (ਗੋਇਲ) : ਸ਼ਹਿਰ ਨੇੜਲੇ ਪਿੰਡ ਰੱਤਾਖੇੜਾ ਦੇ ਵਾਸੀ 87 ਸਾਲਾ ਇੰਦਰ ਸਿੰਘ ਨੇ ਐਥਲੈਟਿਕਸ ਚੈਪੀਅਨਸ਼ਿਪ ਵਿਚ 4 ਗੋਲਡ ਮੈਡਲ ਜਿੱਤ ਕੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਬਣਿਆ ਹੈ। 2 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਆਯੋਜਿਤ 40ਵੀਂ ਪੰਜਾਬ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਵਿਚ 100 ਮੀਟਰ ਦੌੜ, 200 ਮੀਟਰ ਦੌੜ, ਲੋਂਗ ਜੰਪ ਅਤੇ ਟ੍ਰਿਪਲ ਜੰਪ 'ਚ ਇੰਦਰ ਸਿੰਘ ਨੇ ਗੋਲਡ ਮੈਡਲ ਹਾਸਿਲ ਕੀਤਾ ਹੈ। 
ਉਨ੍ਹਾ ਦੀ ਇਸ ਪ੍ਰਾਪਤੀ 'ਤੇ ਸਮਾਜਸੇਵੀ ਸੰਗਠਨਾਂ ਵੱਲੋ ਜ਼ਿਲਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ਹੇਠ ਇੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਡਾ. ਸੁਖਦੇਵ ਸਿੰਘ ਗਿੱਲ ਨੇ ਕਿਹਾ ਕਿ ਨੌਜਵਾਨਾ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ।


author

Gurminder Singh

Content Editor

Related News