ਬਾਰ੍ਹਵੀਂ ''ਚ ਪੜ੍ਹਦੇ ਨੌਜਵਾਨ ਦੀ ਸੜਕ ਹਾਦਸੇ ''ਚ ਮੌਤ

Tuesday, Apr 03, 2018 - 10:46 AM (IST)

ਬਟਾਲਾ (ਸੈਂਡੀ) : ਸੋਮਵਾਰ ਸ਼ਾਮ ਪਿੰਡ ਅਠਵਾਲ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਦੀਪ ਸਿੰਘ ਪੁੱਤਰ ਬਲਕਾਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ 7 ਵਜੇ ਉਹ ਆਪਣੇ ਭਤੀਜੇ ਲਵਪ੍ਰੀਤ ਪੁੱਤਰ ਪੂਰਨ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਧਾਲੋਵਾਲੀ ਨੂੰ ਜਾ ਰਹੇ ਸਨ ਤਾਂ ਰਸਤੇ ਵਿਚ ਅਚਾਨਕ ਉਸਦੀ ਅੱਖ 'ਚ ਮੱਛਰ ਪੈ ਗਿਆ, ਜਿਸ ਨਾਲ ਉਸਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਮੋਟਰਸਾਈਕਲ ਹਾਦਸਾਗ੍ਰਸਤ ਹੁੰਦਾ ਹੋਇਆ ਦਰਖੱਤ ਨਾਲ ਜਾ ਟਕਰਾਇਆ। ਜਿਸ ਨਾਲ ਮੈਨੂੰ ਤਾਂ ਮਾਮੂਲੀ ਸੱਟਾਂ ਲੱਗੀਆਂ ਪਰ ਮੇਰੇ ਭਤੀਜੇ ਦੇ ਸਿਰ ਵਿਚ ਜ਼ਿਆਦਾ ਸੱਟ ਲੱਗ ਗਈ, ਜਿਸ ਨੂੰ ਅਸੀ ਤੁਰੰਤ ਅੰਮ੍ਰਿਤਸਰ ਲੈ ਕੇ ਜਾ ਰਹੇ ਸੀ ਕਿ ਰਸਤੇ ਵਿਚ ਉਸਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਲਵਪ੍ਰੀਤ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਉਸਦੇ ਮਾਤਾ-ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ, ਜਿਸਦੀ ਮੌਤ ਦੀ ਖ਼ਬਰ ਸੁਣ ਕੇ ਪੂਰੇ ਪਿੰਡ ਵਿਚ ਸ਼ੋਕ ਦੀ ਲਹਿਰ ਸੀ।


Related News