ਸ਼ੱਕੀ ਵਿਅਕਤੀਆਂ ਨੇ ਖੋਹੀ ਕਾਰ, ਜੰਮੂ-ਪਠਾਨਕੋਟ ਹੱਦ ''ਤੇ ਵਧੀ ਚੌਕਸੀ (ਵੀਡੀਓ)

Sunday, Jun 10, 2018 - 04:50 PM (IST)

ਪਠਾਨਕੋਟ (ਧਰਮਿੰਦਰ ਠਾਕੁਰ) : ਪਠਾਨਕੋਟ ਦੇ ਪਰਮਾਨੰਦ ਪਿੰਡ ਕੋਲ ਕੁਝ ਸ਼ੱਕੀ ਵਿਅਕਤੀਆਂ ਵਲੋਂ ਦੋ ਨੌਜਵਾਨਾਂ ਤੋਂ ਸਵਿਫਟ ਕਾਰ ਖੋਹੇ ਜਾਣ ਤੋਂ ਬਾਅਦ ਪਠਾਨਕੋਟ-ਜੰਮੂ ਦੀਆਂ ਹੱਦਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਤਸਵੀਰਾਂ ਮਾਧੋਪੁਰ ਨਾਕੇ ਦੀਆਂ ਹਨ, ਜਿਥੇ ਤਾਇਨਾਤ ਪੁਲਸ ਮੁਲਾਜ਼ਮ ਹਰ ਵਾਹਨ ਦੀ ਬਾਰੀਕੀ ਨਾਲ ਤਲਾਸ਼ੀ ਲੈ ਰਹੇ ਹਨ। ਪੂਰੀ ਤਰ੍ਹਾਂ ਚੌਕੰਨੇ ਪੁਲਸ ਦੇ ਜਵਾਨ ਪਠਾਨਕੋਟ ਦੇ ਰਸਤੇ ਜੰਮੂ ਤੋਂ ਪੰਜਾਬ ਹਰ ਆਉਣ-ਜਾਣ ਵਾਲੇ 'ਤੇ ਨਜ਼ਰਾਂ ਜਮਾਈ ਬੈਠੇ ਹਨ। 
ਸ਼ਨੀਵਾਰ ਰਾਤ ਨੂੰ ਪਠਾਨਕੋਟ-ਅੰਮ੍ਰਿਤਸਰ ਕੌਮੀ ਮਾਰਗ 'ਤੇ ਦੋ ਸ਼ੱਕੀ ਵਿਅਕਤੀਆਂ ਨੇ 2 ਕਾਰ ਸਵਾਰਾਂ ਤੋਂ ਕਾਰ ਖੋਹ ਲਈ ਸੀ ਤੇ ਜੰਮੂ ਵੱਲ ਫਰਾਰ ਹੋ ਗਏ ਸਨ, ਜਿਸ ਤੋਂ ਬਾਅਦ ਪੁਲਸ ਨੇ ਚੌਕਸੀ ਵਧਾ ਦਿੱਤੀ ਹੈ।  


Related News