Yo Yo Honey Singh ਦੇ ਗਾਣਿਆਂ 'ਤੇ ਪੰਜਾਬ ਸਰਕਾਰ ਨੂੰ ਰੋਕ ਲਾਉਣ ਦੀ ਮੰਗ !

Monday, Aug 18, 2025 - 02:09 PM (IST)

Yo Yo Honey Singh ਦੇ ਗਾਣਿਆਂ 'ਤੇ ਪੰਜਾਬ ਸਰਕਾਰ ਨੂੰ ਰੋਕ ਲਾਉਣ ਦੀ ਮੰਗ !

ਮੋਹਾਲੀ (ਏਜੰਸੀ)- ਪੰਜਾਬ ਦੇ ਸੋਸ਼ਲ ਐਕਟਿਵਿਸਟ ਡਾ. ਪੰਡਿਤਰਾਵ ਧਰੇਨਾਵਰ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਬਾਲੀਵੁੱਡ ਰੈਪਰ ਯੋ ਯੋ ਹਨੀ ਸਿੰਘ ਨੂੰ ਆਉਣ ਵਾਲੇ ਫ਼ਿਲਮ ਫੇਅਰ ਪੰਜਾਬ ਐਵਾਰਡਜ਼ ‘ਚ ਅਜਿਹੇ ਗੀਤ ਗਾਉਣ ਤੋਂ ਰੋਕਿਆ ਜਾਵੇ, ਜੋ ਅਸ਼ਲੀਲਤਾ, ਸ਼ਰਾਬ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਤ ਕਰਦੇ ਹਨ। ਇਹ ਸਮਾਗਮ 23 ਅਗਸਤ 2025 ਨੂੰ ਮੋਹਾਲੀ ਦੇ ਆਈ.ਐੱਸ. ਬਿੰਦਰਾ ਸਟੇਡੀਅਮ ‘ਚ ਹੋਣਾ ਹੈ।

ਇਹ ਵੀ ਪੜ੍ਹੋ: ਟ੍ਰੇਲਰ ਰਿਲੀਜ਼ ਹੁੰਦਿਆਂ ਹੀ ਡਾਇਰੈਕਟਰ ਖਿਲਾਫ ਦਰਜ ਹੋਈ FIR, ਫਿਲਮ ਦੇ ਇਸ ਸੀਨ ਨੂੰ ਲੈ ਕੇ ਖੜ੍ਹਾ ਹੋਇਆ ਬਖੇੜਾ

ਡਾ. ਧਰੇਨਾਵਰ ਨੇ ਮੰਗ ਕੀਤੀ ਹੈ ਕਿ ਸਮਾਗਮ ਦੇ ਆਯੋਜਕ 20 ਅਗਸਤ ਤੱਕ ਐਫਿਡੇਵਿਟ ਦੇਣ, ਜਿਸ ਵਿੱਚ ਯਕੀਨ ਦਿਵਾਇਆ ਜਾਵੇ ਕਿ ਕੋਈ ਵੀ ਹਾਣੀਕਾਰਕ ਪ੍ਰਭਾਵ ਵਾਲਾ ਗੀਤ ਨਹੀਂ ਗਾਇਆ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਨਾ ਕੀਤਾ ਗਿਆ ਤਾਂ ਉਹ ਮਾਣਹਾਨੀ ਪਟੀਸ਼ਨ ਫਾਈਲ ਕਰਨਗੇ।

ਇਹ ਵੀ ਪੜ੍ਹੋ: ਮਸ਼ਹੂਰ ਮਾਡਲ ਨੂੰ ਮਿਲੀ ਦਰਦਨਾਕ ਮੌਤ, 30 ਸਾਲ ਦੀ ਉਮਰ 'ਚ ਛੱਡੀ ਦੁਨੀਆ

ਉਨ੍ਹਾਂ ਨੇ ਯੋ ਯੋ ਹਨੀ ਸਿੰਘ ਦੇ ਕੁਝ ਪ੍ਰਸਿੱਧ ਗੀਤਾਂ ਜਿਵੇਂ ਕਿ ‘ਚਾਰ ਬੋਤਲ ਵੋਡਕਾ’, ‘ਮਨਾਲੀ ਟ੍ਰਾਂਸ’, ‘ਬ੍ਰੇਕਅੱਪ ਪਾਰਟੀ’, ‘ਵਨ ਬੋਤਲ ਡਾਊਨ’, ‘ਮੈਂ ਸ਼ਰਾਬੀ’, ‘ਮੈਨਿਆਕ’, ‘ਮਖਨਾ’ ਅਤੇ 'ਮਿਲੀਅਨੇਅਰ' ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਗੀਤ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀ ਵਡਿਆਈ ਕਰਦੇ ਹਨ, ਔਰਤਾਂ ਮਹਿਲਾਵਾਂ ਦੀ ਬੇਇਜ਼ਤੀ ਕਰਦੇ ਹਨ ਅਤੇ ਨੌਜਵਾਨਾਂ ਨੂੰ ਗਲਤ ਰਾਹ ‘ਤੇ ਲੈ ਕੇ ਜਾਂਦੇ ਹਨ।

ਇਹ ਵੀ ਪੜ੍ਹੋ: ਪਰਾਗ ਤਿਆਗੀ ਦੇ ਹਮੇਸ਼ਾ ਦਿਲ ਦੇ ਨੇੜੇ ਰਹੇਗੀ ਸ਼ੈਫਾਲੀ ਜਰੀਵਾਲਾ, ਪਤੀ ਨੇ ਬਣਵਾਇਆ 'ਕਾਂਟਾ ਲਗਾ' ਗਰਲ ਦਾ ਟੈਟੂ

ਡਾ. ਧਰੇਨਾਵਰ ਨੇ ਯਾਦ ਦਿਵਾਇਆ ਕਿ ਪਹਿਲਾਂ ਵੀ ਪੰਜਾਬ ਮਹਿਲਾ ਕਮਿਸ਼ਨ ਨੇ ਹਨੀ ਸਿੰਘ ਨੂੰ ‘ਮਿਲੀਅਨੇਅਰ’ ਗੀਤ ‘ਤੇ ਨੋਟਿਸ ਭੇਜਿਆ ਸੀ, ਪਰ ਉਹ ਅਜੇ ਤੱਕ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ। ਉਨ੍ਹਾਂ ਕਿਹਾ ਕਿ ਅਜਿਹੇ ਗੀਤਾਂ ਕਾਰਨ ਸਮਾਜ ਵਿੱਚ ਨਸ਼ੇ ਦੀ ਆਦਤ, ਅਪਰਾਧ ਅਤੇ ਬੁਰਾਈਆਂ ਵਧ ਰਹੀਆਂ ਹਨ।

ਇਹ ਵੀ ਪੜ੍ਹੋ: ਫ਼ਿਲਮਾਂ ਹੋਈਆਂ Flop ਤਾਂ ਮਜਬੂਰੀ 'ਚ 'ਗੰਦਾ ਧੰਦਾ' ਕਰਨ ਲੱਗੀ ਮਸ਼ਹੂਰ ਅਦਾਕਾਰਾ ! ਆਖ਼ਰੀ ਸਮੇਂ ਸਰੀਰ 'ਚ ਪੈ ਗਏ ਕੀੜੇ

ਸੋਸ਼ਲ ਐਕਟਿਵਿਸਟ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇਕ ਪੁਰਾਣੇ ਫ਼ੈਸਲੇ ਦਾ ਹਵਾਲਾ ਵੀ ਦਿੱਤਾ, ਜਿਸ ਵਿੱਚ ਅਦਾਲਤ ਨੇ ਸਵੀਕਾਰਿਆ ਸੀ ਕਿ ਸ਼ਰਾਬ, ਨਸ਼ਿਆਂ ਅਤੇ ਹਿੰਸਾ ਨੂੰ ਪ੍ਰਮੋਟ ਕਰਨ ਵਾਲੇ ਗੀਤ ਨੌਜਵਾਨਾਂ ਦੇ ਮਨ ‘ਤੇ ਨਕਾਰਾਤਮਕ ਅਸਰ ਪਾਂਦੇ ਹਨ। ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਪੁਲਸ ਡਾਇਰੈਕਟਰ ਜਨਰਲਾਂ ਨੂੰ ਅਜਿਹੇ ਗੀਤਾਂ ਨੂੰ ਲਾਈਵ ਪਰਫਾਰਮੈਂਸ ਵਿੱਚ ਰੋਕਣ ਦੇ ਹੁਕਮ ਦਿੱਤੇ ਸਨ।

ਇਹ ਵੀ ਪੜ੍ਹੋ: YouTuber ਐਲਵਿਸ਼ ਯਾਦਵ ਦੇ ਘਰ 'ਤੇ ਫਾਇਰਿੰਗ ਦੀ ਰੂਹ ਕੰਬਾਊ ਵੀਡੀਓ ਆਈ ਸਾਹਮਣੇ

ਡਾ. ਧਰੇਨਾਵਰ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਆਯੋਜਕਾਂ ਤੋਂ ਲਿਖਤੀ ਐਫਿਡੇਵਿਟ ਲਵੇ, ਜਿਸ ਵਿੱਚ ਇਹ ਗਰੰਟੀ ਦਿੱਤੀ ਜਾਵੇ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਹਿੰਸਾ ਜਾਂ ਅਸ਼ਲੀਲਤਾ ਨੂੰ ਉਤਸ਼ਾਹਿਤ ਕਰਨ ਵਾਲਾ ਕੋਈ ਵੀ ਗੀਤ ਪੇਸ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਐਫਿਡੇਵਿਟ ਦੀ ਇੱਕ ਕਾਪੀ ਵੀ ਮੰਗੀ ਹੈ ਤਾਂ ਜੋ ਪਾਲਣਾ ਨਾ ਕਰਨ ਦੀ ਸਥਿਤੀ ਵਿੱਚ ਕਾਨੂੰਨੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।

ਇਹ ਵੀ ਪੜ੍ਹੋ: ਖੁਸ਼ਖਬਰੀ ! ਸੋਨਾ ਹੋ ਗਿਆ ਸਸਤਾ, ਜਾਣੋ 10 ਗ੍ਰਾਮ 24 ਕੈਰੇਟ Gold ਦੀ ਨਵੀਂ ਕੀਮਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News