ਸਾਲ-2020 : ਪੰਜਾਬੀਆਂ ਦੀ ਰੂਹ ਨੂੰ ਕਾਂਬਾ ਛੇੜ ਗਏ 'ਵੱਡੇ ਕਤਲਕਾਂਡ', ਪਲਾਂ 'ਚ ਉੱਜੜ ਗਏ ਵੱਸਦੇ ਪਰਿਵਾਰ (ਤਸਵੀਰਾਂ)

Monday, Dec 21, 2020 - 11:40 AM (IST)

ਚੰਡੀਗੜ੍ਹ (ਵੈੱਬ ਡੈਸਕ) : ਸਾਲ-2020 ਦੌਰਾਨ ਜਿੱਥੇ ਪੂਰੀ ਦੁਨੀਆ ਦੇ ਨਾਲ-ਨਾਲ ਪੰਜਾਬ 'ਚ ਕੋਰੋਨਾ ਵਾਇਰਸ ਨੇ ਭੜਥੂ ਪਾਈ ਰੱਖਿਆ, ਉੱਥੇ ਹੀ ਵੱਡੀ ਗਿਣਤੀ 'ਚ ਅਪਰਾਧ ਅਤੇ ਜ਼ੁਰਮ ਦੀਆਂ ਵਾਰਦਾਤਾਂ ਵੀ ਵਾਪਰੀਆਂ, ਜੋ ਪਰਿਵਾਰਾਂ ਨੂੰ ਡੂੰਘੇ ਜ਼ਖਮ ਦੇ ਗਈਆਂ। ਹਾਲਾਂਕਿ ਕੋਰੋਨਾ ਵਾਇਰਸ ਕਾਰਨ ਸੂਬੇ ਅੰਦਰ ਲਾਗੂ ਹੋਈ ਤਾਲਾਬੰਦੀ ਦੇ ਚੱਲਦਿਆਂ ਅਪਰਾਧਾਂ ਦਾ ਗ੍ਰਾਫ ਥੋੜ੍ਹਾ ਜਿਹਾ ਘਟਿਆ ਸੀ ਪਰ ਜਿਵੇਂ ਹੀ ਤਾਲਾਬੰਦੀ ਹਟੀ ਤਾਂ ਸੂਬੇ ਅੰਦਰ ਕਤਲ, ਲੁੱਟ-ਖੋਹ, ਚੋਰੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਦਾ ਦੌਰ ਦੁਬਾਰਾ ਤੇਜ਼ ਹੋ ਗਿਆ। ਇਸ ਸਾਲ ਦੌਰਾਨ ਪੰਜਾਬ 'ਚ ਕੁੱਝ ਅਜਿਹੇ ਵੱਡੇ ਕਤਲਕਾਂਡ ਵਾਪਰੇ, ਜਿਹੜੇ ਪੰਜਾਬੀਆਂ ਦੀ ਰੂਹ ਨੂੰ ਕਾਂਬਾ ਛੇੜ ਗਏ। ਕਿਤੇ ਤੇਜ਼ਧਾਰ ਹਥਿਆਰਾਂ ਨਾਲ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਕਿਤੇ ਗੋਲੀਆਂ ਮਾਰ ਕੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅਜਿਹੇ ਕਤਲਕਾਡਾਂ ਦਾ ਵੇਰਵਾ ਹੇਠਾਂ ਲਿਖੇ ਮੁਤਾਬਕ ਹੈ- 

ਇਹ ਵੀ ਪੜ੍ਹੋ : ਲੁਧਿਆਣਾ 'ਚ ਵਿਆਹੁਤਾ ਨਾਲ ਵੱਡੀ ਵਾਰਦਾਤ, ਬੰਦ ਕੋਠੀ 'ਚ 5 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਿਨਾਹ
ਮਿਊਰ ਵਿਹਾਰ ਕਤਲਕਾਂਡ
ਲੁਧਿਆਣਾ ਵਿਖੇ ਪੀ. ਏ. ਯੂ. ਅਧੀਨ ਪੈਂਦੇ ਮਿਊਰ ਵਿਹਾਰ 'ਚ ਪ੍ਰਾਪਰਟੀ ਡੀਲਰ ਰਾਜੀਵ ਵੱਲੋਂ ਆਪਣੇ ਪਰਿਵਾਰ ਦੇ 4 ਜੀਆਂ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ 'ਚ ਰਾਜੀਵ ਦੀ ਪਤਨੀ ਸੁਨੀਤਾ (60), ਪੁੱਤਰ ਆਸ਼ੀਸ਼ (35), ਨੂੰਹ ਗਰਿਮਾ (29) ਅਤੇ ਪੋਤਰਾ ਸੁਚੇਤ (13) ਸ਼ਾਮਲ ਸੀ। ਇਸ ਤੋਂ ਬਾਅਦ ਰਾਜੀਵ ਨੇ ਖੁਦ ਵੀ ਖ਼ੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਰਾਜੀਵ ਨੇ ਖ਼ੁਦਕੁਸ਼ੀ ਨੋਟ 'ਚ ਆਪਣੀ ਨੂੰਹ ਦੇ ਪਿਤਾ ਅਤੇ ਭਰਾ 'ਤੇ ਡਰਾਉਣ-ਧਮਕਾਉਣ ਦੇ ਦੋਸ਼ ਲਾਏ ਸਨ।

PunjabKesari

ਇਹ ਵੀ ਪੜ੍ਹੋ : ਜਿਸਮ ਵੇਚਣ ਤੋਂ ਮਨ੍ਹਾਂ ਕਰਨ 'ਤੇ ਜ਼ਬਰੀ ਕਰਵਾਇਆ ਗਰਭਪਾਤ, ਵੀਡੀਓ 'ਚ ਸੁਣੋ ਵਿਆਹੁਤਾ ਦੀ ਦਰਦ ਭਰੀ ਕਹਾਣੀ
ਮੋਗਾ 'ਚ ਹੌਲਦਾਰ ਜਵਾਈ ਵੱਲੋਂ ਸਹੁਰੇ ਪਰਿਵਾਰ ਦੇ 4 ਲੋਕਾਂ ਦਾ ਕਤਲ
ਜ਼ਿਲ੍ਹਾ ਮੋਗਾ ਦੇ ਪਿੰਡ ਸੈਦਪੁਰਾ ਜਲਾਲ 'ਚ ਪੰਜਾਬ ਪੁਲਸ 'ਚ ਤਾਇਨਾਤ ਹੌਲਦਾਰ ਜਵਾਈ ਕੁਲਵਿੰਦਰ ਸਿੰਘ ਨੇ ਆਪਣੀ ਏ. ਕੇ.-47 ਰਾਈਫਲ ਨਾਲ ਹਮਲਾ ਕਰਕੇ ਸਹੁਰੇ ਪਰਿਵਾਰ ਦੇ 4 ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਨ੍ਹਾਂ 'ਚ ਉਸ ਦੀ ਪਤਨੀ ਰਾਜਵਿੰਦਰ ਕੌਰ, ਸੱਸ ਸੁਖਵਿੰਦਰ ਕੌਰ, ਸਾਲੇਹਾਰ ਇੰਦਰਜੀਤ ਕੌਰ ਅਤੇ ਸਾਲਾ ਜਸਕਰਨ ਸਿੰਘ ਸ਼ਾਮਲ ਸੀ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਕੁਲਵਿੰਦਰ ਸਿੰਘ ਵੱਲੋਂ ਆਤਮ-ਸਮਰਪਣ ਕਰ ਦਿੱਤਾ ਗਿਆ ਸੀ।

PunjabKesari

ਇਹ ਵੀ ਪੜ੍ਹੋ : NRI ਨਾਲ ਵਿਆਹੀ ਕੁੜੀ ਦੀ ਰੁਲ੍ਹੀ ਜ਼ਿੰਦਗੀ, ਪਤੀ ਦੇ ਅਸਲ ਰੰਗ ਨੇ ਚੂਰ-ਚੂਰ ਕੀਤੇ ਸੁਫ਼ਨੇ
ਤਰਨਤਾਰਨ 'ਚ ਇਕੋ ਪਰਿਵਾਰ ਦੇ 5 ਜੀਆਂ ਨੂੰ ਉਤਾਰਿਆ ਮੌਤ ਦੇ ਘਾਟ 
ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਕੈਰੋਂ 'ਚ ਇੱਕੋ ਪਰਿਵਾਰ ਦੇ 5 ਜੀਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਘਰ ਦੇ ਮੁਖੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਕਈ ਨਸ਼ੇ ਵਾਲੇ ਪਦਾਰਥਾਂ ਦਾ ਕਾਰੋਬਾਰ ਕਰਨ ਸਬੰਧੀ ਮਾਮਲੇ ਦਰਜ ਸਨ, ਜੋ ਉਨ੍ਹਾਂ ਦੀ ਮੌਤ ਦੇ ਨਾਲ ਹੀ ਖ਼ਤਮ ਹੋ ਗਏ। ਕਤਲਾਂ ਦਾ ਕਾਰਨ ਨਸ਼ਾ ਕਾਰੋਬਾਰੀਆਂ ਨਾਲ ਦੁਸ਼ਮਣੀ ਦਾ ਹੋਣਾ ਮੰਨਿਆ ਗਿਆ। ਇਸ ਕਤਲਕਾਂਡ ਤੋਂ ਬਾਅਦ ਪੂਰੇ ਜ਼ਿਲ੍ਹੇ ਅੰਦਰ ਸਹਿਮ ਵਾਲਾ ਮਾਹੌਲ ਪੈਦਾ ਹੋ ਗਿਆ ਸੀ।

PunjabKesari

ਇਹ ਵੀ ਪੜ੍ਹੋ : ਕੁੜੀ ਨੇ ਪਹਿਲਾਂ ਬਹਾਨੇ ਨਾਲ ਹੋਟਲ 'ਚ ਸੱਦਿਆ ਸਰਕਾਰੀ ਮੁਲਾਜ਼ਮ, ਫਿਰ ਕੀਤੀ ਘਟੀਆ ਕਰਤੂਤ
ਬਠਿੰਡਾ 'ਚ ਪਰਿਵਾਰ ਦੇ ਤਿੰਨ ਜੀਆਂ ਨੂੰ ਗੋਲੀਆਂ ਨਾਲ ਭੁੰਨਿਆ
ਬਠਿੰਡਾ ਦੀ ਪਾਸ਼ ਕਾਲੋਨੀ ਕਮਲਾ ਨਹਿਰੂ ਨਗਰ ਦੀ ਸੰਘਣੀ ਆਬਾਦੀ 'ਚ ਇੱਕ ਹੀ ਪਰਿਵਾਰ ਦੇ 3 ਜੀਆਂ ਨੂੰ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਿਸ 'ਚ ਚਰਨਜੀਤ ਸਿੰਘ ਖੋਖਰ, ਉਸ ਦੀ ਪਤਨੀ ਜਸਵਿੰਦਰ ਕੌਰ ਤੇ ਧੀ ਸਿਮਰਨ ਕੌਰ ਸ਼ਾਮਲ ਸਨ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੌਜਵਾਨ ਵੱਲੋਂ ਵੀਡੀਓ ਬਣਾ ਕੇ ਕਤਲ ਦੀ ਵਾਰਦਾਤ ਕਬੂਲ ਲਈ ਗਈ। ਵੀਡੀਓ 'ਚ ਨੌਜਵਾਨ ਨੇ ਦੱਸਿਆ ਕਿ ਉਕਤ ਪਰਿਵਾਰ ਉਸ ਨੂੰ ਬਲੈਕਮੇਲ ਕਰ ਰਿਹਾ ਸੀ ਅਤੇ ਆਪਣੀ ਧੀ ਨਾਲ ਵਿਆਹ ਲਈ ਮਜਬੂਰ ਕਰ ਰਿਹਾ ਸੀ ਅਤੇ ਉਸ 'ਤੇ ਕੁੜੀ ਵੱਲੋਂ ਝੂਠਾ ਪਰਚਾ ਪਾਉਣ ਦੀ ਧਮਕੀ ਦਿੱਤੀ ਜਾ ਰਹੀ ਸੀ, ਜਿਸ ਤੋਂ ਅੱਕ ਕੇ ਉਸ ਨੇ ਇਹ ਕਾਰਾ ਕੀਤਾ ਹੈ। ਇਸ ਮਗਰੋਂ ਉਸ ਨੇ ਖ਼ੁਦਕੁਸ਼ੀ ਕਰ ਲਈ।

PunjabKesari

ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਐਕਟਿਵਾ ਨੂੰ ਦਿੱਲੀ 'ਚ ਕਾਰ ਦੱਸਦਿਆਂ ਕੱਟਿਆ 'ਚਲਾਨ', ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਕਾਮਰੇਡ ਬਲਵਿੰਦਰ ਸਿੰਘ ਕਤਲਕਾਂਡ
ਅੱਤਵਾਦ ਨਾਲ ਕਈ ਮੁਕਾਬਲੇ ਕਰਨ ਵਾਲੇ ਸ਼ੌਰਿਆ ਚੱਕਰ ਵਿਜੇਤਾ ਕਾਮਰੇਡਾ ਬਲਵਿੰਦਰ ਸਿੰਘ ਦਾ ਬੀਤੇ ਅਕਤੂਬਰ ਮਹੀਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬਲਵਿੰਦਰ ਸਿੰਘ ਸਵੇਰ ਦੇ ਸਮੇਂ ਆਪਣੀ ਰਿਹਾਇਸ਼ ਵਿਖੇ ਚੱਲਦੇ ਨਿੱਜੀ ਸਕੂਲ 'ਚ ਬੈਠੇ ਸਨ ਕਿ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਕਾਮਰੇਡ ਬਲਵਿੰਦਰ ਦਾ ਕਤਲ ਕਰਨ ਵਾਲੇ ਮੁੱਖ ਦੋਸ਼ੀ ਸੁੱਖ ਭਿਖਾਰੀਵਾਲ ਨੂੰ ਪੁਲਸ ਵੱਲੋਂ ਦੁਬਈ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਤੋਂ ਇਲਾਵਾ ਇਸ ਕਤਲਕਾਂਡ 'ਚ 11 ਲੋਕਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

PunjabKesari

ਇਹ ਵੀ ਪੜ੍ਹੋ : ਕਿਸਾਨ ਮੋਰਚੇ 'ਚ ਬੀਮਾਰ ਹੋਏ ਖੇਤ-ਮਜ਼ਦੂਰ ਦੀ ਮੌਤ, ਬੀਮਾਰੀ ਕਾਰਨ ਧਰਨਾ ਛੱਡ ਪਰਤਿਆ ਸੀ ਪਿੰਡ
ਅੰਮ੍ਰਿਤਸਰ 'ਚ ਗੈਂਗਸਟਰਾਂ ਨੇ ਨੌਜਵਾਨ ਦੇ ਕਤਲ ਮਗਰੋਂ ਪਾਇਆ ਭੰਗੜਾ
ਅੰਮ੍ਰਿਤਸਰ 'ਚ ਮੋਟਰਸਾਈਕਲ ਸਵਾਰ ਗੈਂਗਸਟਰਾਂ ਵੱਲੋਂ ਇਕ ਨੌਜਵਾਨ ਦਾ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਗੈਂਗਸਟਰਾਂ ਨੇ ਉਸ ਦੀ ਲਾਸ਼ 'ਤੇ ਭੰਗੜਾ ਵੀ ਪਾਇਆ। 10 ਮਿੰਟ ਤੱਕ ਚੱਲੇ ਇਸ ਖੂਨੀ ਖੇਡ ਤੋਂ ਬਾਅਦ ਹਮਲਾਵਰ ਮੋਟਰਸਾਈਕਲ 'ਤੇ ਫਰਾਰ ਹੋ ਗਏ। ਪੁਲਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਆਪਣੀ ਰੰਜਿਸ਼ ਦੇ ਚੱਲਦਿਆਂ ਗੈਂਗਸਟਰਾਂ ਵੱਲੋਂ ਇਹ ਖ਼ੌਫਨਾਕ ਕਾਰਾ ਕੀਤਾ ਗਿਆ ਹੈ। ਪੁਲਸ ਵੱਲੋਂ ਗੈਂਗਸਟਰ ਸ਼ੁਭਮ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ।

PunjabKesari
ਨੋਟ : ਸਾਲ-2020 ਦੌਰਾਨ ਪੰਜਾਬ 'ਚ ਵਾਪਰੀਆਂ ਵੱਡੀਆਂ ਜ਼ੁਰਮ ਦੀਆਂ ਵਾਰਦਾਤਾਂ ਬਾਰੇ ਕੁਮੈਂਟ ਬਾਕਸ 'ਚ ਸਾਂਝੀ ਕਰੋ ਰਾਏ


 


Babita

Content Editor

Related News