ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀ ਨੂੰ ਮਿਲੇਗਾ ''ਫਰੀਦਕੋਟ ਰਤਨ ਪੁਰਸਕਾਰ''
Wednesday, Oct 17, 2018 - 01:34 PM (IST)

ਫਰੀਦਕੋਟ : ਇੱਥੋਂ ਦੀ ਦਸਹਿਰਾ ਕਮੇਟੀ ਵੱਲੋਂ ਹਰ ਸਾਲ ਦਸਹਿਰਾ ਦਿਵਸ ਮੌਕੇ ਫਰੀਦਕੋਟ ਜ਼ਿਲੇ ਦੀ ਜੰਮਪਲ ਇਕ ਵਿਲੱਖਣ ਸ਼ਖਸੀਅਤ ਨੂੰ 'ਫਰੀਦਕੋਟ ਰਤਨ ਪੁਰਸਕਾਰ' ਭੇਟ ਕੀਤਾ ਜਾਂਦਾ ਹੈ ਅਤੇ ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਹਾਕੀ ਖਿਡਾਰਨ ਰੂਪਾ ਸੈਣੀ, ਸੈਸ਼ਨ ਜੱਜ ਅਮਰ ਨਾਥ ਗੌੜ ਤੇ ਨਾਵਲਕਾਰ ਪਦਮ ਸ਼੍ਰੀ ਗੁਰਦਿਆਲ ਸਿੰਘ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ ਹੈ ਅਤੇ ਇਸ ਵਾਰ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਲੇਖਕ ਸ੍ਰੀ ਨਿੰਦਰ ਘੁਗਿਆਣਵੀ ਨੂੰ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ। ਘੁਗਿਆਣਵੀ ਨੇ ਪੰਜਾਬ ਦੀਆਂ ਕਲਾਵਾਂ, ਸਾਹਿਤ, ਤੇ ਸਭਿਆਚਾਰ ਦੇ ਖੇਤਰ ਵਿਚ ਛੋਟੀ ਉਮਰੇ ਹੀ ਅੰਤਰਰਾਸ਼ਟਰੀ ਪੱਧਰ 'ਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ।
ਨਿੰਦ ਘੁਗਿਆਣਵੀ ਦੀਆਂ ਸਾਹਿਤਕ ਅਤੇ ਸਭਿਆਚਾਰਕ ਪ੍ਰਾਪਤੀਆਂ ਬਦਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜੌਨ ਕ੍ਰੈਚੀਅਨ ਵੀ 2001 ਵਿਚ ਉਨ੍ਹਾਂ ਨੂੰ ਸਨਮਾਨਿਤ ਕਰ ਚੁੱਕੇ ਹਨ। 2005 ਵਿਚ ਲੰਡਨ ਦੇ ਪਾਰਲੀਮੈਂਟ ਹਾਲ ਵਿਚ ਵੀ ਘੁਗਿਆਣੀ ਦਾ ਸਨਮਾਣ ਹੋਇਆ ਸੀ। 2013 ਵਿਚ ਪੰਜਾਬ ਸਰਕਾਰ ਵਲੋਂ ਘੁਗਿਆਣਵੀ ਨੂੰ 'ਸਟੇਟ ਐਵਾਰਡ' ਨਾਲ ਨਿਵਾਜ ਚੁੱਕੀ ਹੈ।