ਕਿਰਾਇਆ ਮੰਗਣ ''ਤੇ ਮਹਿਲਾ ਨਾਲ ਕੁੱਟਮਾਰ ਕਰਕੇ ਕੀਤਾ ਜ਼ਖਮੀ

11/20/2017 6:46:32 AM

ਕਪੂਰਥਲਾ, (ਮਲਹੋਤਰਾ)- ਪਿੰਡ ਸਿੱਧਵਾਂ ਕਲਾਰਾਂ ਖੇਤਰ ਦੇ ਨਜ਼ਦੀਕ ਇਕ ਪਿੰਡ 'ਚ ਆਪਣਾ ਮਕਾਨ ਦਾ ਕਿਰਾਇਆ ਲੈਣ ਲਈ ਮਹਿਲਾ ਨੂੰ ਕੁੱਟਮਾਰ ਕਰਕੇ ਜ਼ਖਮੀ ਕਰਨ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਇਲਾਜ ਅਧੀਨ ਮਲਕੀਤ ਕੌਰ ਪਤਨੀ ਸੁਰਿੰਦਰਪਾਲ ਵਾਸੀ ਕਪੂਰਥਲਾ ਨੇ ਦੱਸਿਆ ਕਿ ਉਸਦਾ ਪਿੰਡ 'ਚ ਪੰਜ ਮਰਲੇ ਦਾ ਇਕ ਮਕਾਨ ਹੈ, ਜੋ ਉਸਨੇ ਕਿਰਾਏ 'ਤੇ ਦੇ ਰੱਖਿਆ ਹੈ। ਜਦੋਂ ਉਹ ਆਪਣਾ ਕਿਰਾਇਆ ਮੰਗਣ ਗਈ ਤਾਂ ਕਿਰਾਏਦਾਰ ਨੇ ਉਸ ਨਾਲ ਕੁੱਟਮਾਰ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। 


Related News