ਲੁਧਿਆਣਾ ਜ਼ਿਲ੍ਹੇ ਦੇ ਲੋਕਾਂ ਲਈ ਚਿੰਤਾ ਭਰੀ ਖ਼ਬਰ, ਤੇਜ਼ੀ ਨਾਲ ਵੱਧ ਰਹੇ ਇਸ ਬੀਮਾਰੀ ਦੇ ਮਰੀਜ਼

Thursday, Oct 19, 2023 - 03:44 PM (IST)

ਲੁਧਿਆਣਾ ਜ਼ਿਲ੍ਹੇ ਦੇ ਲੋਕਾਂ ਲਈ ਚਿੰਤਾ ਭਰੀ ਖ਼ਬਰ, ਤੇਜ਼ੀ ਨਾਲ ਵੱਧ ਰਹੇ ਇਸ ਬੀਮਾਰੀ ਦੇ ਮਰੀਜ਼

ਲੁਧਿਆਣਾ (ਸਹਿਗਲ) : ਜ਼ਿਲ੍ਹੇ ’ਚ ਪਿਛਲੇ 24 ਘੰਟਿਆਂ ਦੌਰਾਨ ਡੇਂਗੂ ਦੇ 62 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦੋਂ ਕਿ ਸਿਹਤ ਵਿਭਾਗ ਨੇ ਇਨ੍ਹਾਂ ’ਚੋਂ 19 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕੀਤੀ ਹੈ। ਸਿਹਤ ਅਧਿਕਾਰੀਆਂ ਅਨੁਸਾਰ 19 ਪਾਜ਼ੇਟਿਵ ਮਰੀਜ਼ਾਂ ’ਚੋਂ 17 ਮਰੀਜ਼ ਸ਼ਹਿਰੀ ਖੇਤਰਾਂ ’ਚ, ਜਦੋਂਕਿ 2 ਦਿਹਾਤੀ ਖੇਤਰਾਂ ਨਾਲ ਸਬੰਧਿਤ ਹਨ। ਜਿਨ੍ਹਾਂ ਇਲਾਕਿਆਂ ’ਚ ਡੇਂਗੂ ਦੇ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ ’ਚ ਗਗਨਦੀਪ ਕਾਲੋਨੀ, ਕਾਕੋਵਾਲ ਰੋਡ, ਨਿਊ ਸ਼ਕਤੀ ਨਗਰ, ਸ਼ਿਵਪੁਰੀ, ਦੀਪ ਵਿਹਾਰ ਨੂਰਵਾਲਾ ਰੋਡ, ਨਿਊ ਬਸੰਤ ਵਿਹਾਰ ਸ਼ਿਵਪੁਰੀ, ਚੰਦਰਲੋਕ ਕਾਲੋਨੀ ਰਾਹੋਂ ਰੋਡ, ਵਰਦਮਾਨ ਕਾਲੋਨੀ ਮੇਹਰਬਾਨ ਚੁੰਗੀ, ਸੁਭਾਸ਼ ਨਗਰ ਬਸਤੀ ਜੋਧੇਵਾਲ, ਕਾਲਜ ਰੋਡ, ਕੁੰਦਨਪੁਰੀ, ਨਿਊ ਲਾਜਪਤ ਨਗਰ, ਨੂਰਵਾਲਾ ਰੋਡ, ਖੈਰ ਸਿੰਘ ਨਗਰ, ਨਿਊ ਆਜ਼ਾਦ ਨਗਰ ਬਹਾਦੁਰ ਕੇ ਰੋਡ, ਕੈਲਾਸ਼ ਨਗਰ, ਚੰਦਰ ਨਗਰ, ਸ਼ਾਹਪੁਰ ਰੋਡ ਇਲਾਕੇ, ਜਦਕਿ ਪੇਂਡੂ ਖੇਤਰਾਂ ’ਚ ਮੁੱਲਾਂਪੁਰ ਦਾਖਾ ਅਤੇ ਪੱਖੋਵਾਲ (ਨਾਰੰਗਵਾਲ) ਤੋਂ 1-1 ਮਰੀਜ਼ ਸਾਹਮਣੇ ਆਏ।

ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਕੋਸ਼ਿਸ਼ ਨਾਕਾਮ, ਫਿਰ ਵੱਡੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼
ਵਿਭਾਗ ਕੋਲ ਮੈਨਪਾਵਰ ਦੀ ਘਾਟ
ਸਿਹਤ ਵਿਭਾਗ ਨੂੰ ਡੇਂਗੂ ਨਾਲ ਨਜਿੱਠਣ ਲਈ ਮੈਨਪਾਵਰ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਡੇਂਗੂ ਦੇ ਲਾਰਵੇ ਦੀ ਜਾਂਚ ਅਤੇ ਖ਼ਾਤਮੇ ਲਈ 18 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਮੈਨਪਾਵਰ ਦੀ ਘਾਟ ਕਾਰਨ ਪਾਣੀ ਦੀ ਸੈਂਪਲਿੰਗ ਲਈ ਬ੍ਰਾਂਚ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ : ਲੁਧਿਆਣਾ ਦੇ ਪਵਨਪ੍ਰੀਤ ਨੇ ਸੋਨ ਤਮਗਾ ਜਿੱਤ ਕੀਤਾ ਕਮਾਲ, ਹਰ ਕੋਈ ਦੇ ਰਿਹਾ ਵਧਾਈਆਂ

ਇਸ ਦੇ ਬਾਵਜੂਦ ਨਾ ਤਾਂ ਡੇਂਗੂ ਦੇ ਲਾਰਵੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਾ ਹੀ ਡੇਂਗੂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ਕਾਰਨ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਿਹਤ ਅਧਿਕਾਰੀ ਅਨੁਸਾਰ ਇਸ ਵੇਲੇ 42 ਪਾਜ਼ੇਟਿਵ ਮਰੀਜ਼ ਹਨ। ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ’ਚੋਂ 19 ਡੀ. ਐੱਮ. ਸੀ., 11 ਦੀਪ ਹਸਪਤਾਲ, 9 ਸੀ. ਐੱਮ. ਸੀ. ਅਤੇ 3 ਪਾਜ਼ੇਟਿਵ ਮਰੀਜ਼ ਜੀ. ਟੀ. ਬੀ. ਹਸਪਤਾਲ ’ਚ ਦਾਖ਼ਲ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News