ਪੀਣ ਵਾਲੇ ਪਾਣੀ ’ਚੋਂ ਨਿਕਲਿਆ ਸੱਪ ਵਰਗਾ ਕੀਡ਼ਾ, ਲੋਕਾਂ ’ਚ ਰੋਸ
Saturday, Jul 28, 2018 - 12:46 AM (IST)
ਹਾਜੀਪੁਰ, (ਜੋਸ਼ੀ)- ਪਿੰਡ ਬਡਾਲੀਆਂ ’ਚ ਪੀਣ ਵਾਲੇ ਪਾਣੀ ’ਚੋਂ ਸੱਪ ਵਰਗਾ ਕੀਡ਼ਾ ਨਿਕਲਣ ਕਰ ਕੇ ਲੋਕਾਂ ’ਚ ਵਾਟਰ ਸਪਲਾਈ ਵਿਭਾਗ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਊਸ਼ਾ ਰਾਣੀ, ਰਮਾ ਰਾਣੀ, ਵਾਸ਼ਲਾ ਦੇਵੀ, ਕੈਪਟਨ ਕਮਲ ਸਿੰਘ ਅਤੇ ਸੁਖਚੈਨ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪਿੰਡ ’ਚ ਵਾਟਰ ਸਪਲਾਈ ਦੇ ਨਲਕਿਆਂ ਵਿਚੋਂ ਸੱਪ ਵਰਗਾ ਕੀਡ਼ਾ ਨਿਕਲਣ ਦੀ ੲਿਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਕੀਡ਼ੇ ਕਈ ਵਾਰ ਵਾਟਰ ਸਪਲਾਈ ਨਲਕਿਆਂ ’ਚੋਂ ਨਿਕਲ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਅਸੀਂ ਕਈ ਵਾਰ ਵਿਭਾਗ ਨੂੰ ਇਸ ਮੁਸ਼ਕਲ ਦਾ ਹੱਲ ਕਰਨ ਲਈ ਪਾਣੀ ਦੀ ਸਟੋਰੇਜ ਟੈਂਕੀ ਨੂੰ ਸਾਫ਼ ਕਰਵਾਉਣ ਲਈ ਕਿਹਾ ਹੈ ਪਰ ਅੱਜ ਤੱਕ ਵਿਭਾਗ ਦੇ ਕੰਨਾਂ ’ਤੇ ਜੂੰ ਨਹੀਂ ਸਰਕੀ। ਉਨ੍ਹਾਂ ਵਿਭਾਗ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਸ ਨੇ ਸਾਡੀ ਮੁਸ਼ਕਲ ਦਾ ਤੁਰੰਤ ਹੱਲ ਨਾ ਕੱਢਿਆ ਤਾਂ ਸਾਨੂੰ ਸੁਨੇਡ਼ਾ ਵਾਟਰ ਸਪਲਾਈ ਸਾਹਮਣੇ ਰੋਸ ਧਰਨਾ ਦੇਣ ਲਈ ਮਜਬੂਰ ਹੋਣਾ ਪਵੇਗਾ।
