'ਵਿਸ਼ਵ ਮਲੇਰੀਆ ਦਿਵਸ' 'ਤੇ ਲੋਕਾਂ ਨੂੰ ਕੀਤਾ ਗਿਆ ਜਾਗਰੂਕ

04/25/2019 3:36:49 PM

ਲੁਧਿਆਣਾ (ਜਗਨਾਰ, ਬਿਓਰੋ) : ਸਿਵਲ ਸਰਜਨ ਲੁਧਿਆਣਾ ਡਾਕਟਰ ਪਰਵਿੰਦਰਪਾਲ ਸਿੰਘ ਸਿੱਧੂ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ. ਐਮ .ਓ. ਸੀ. ਐਚ. ਸੀ. ਸੁਧਾਰ ਡਾਕਟਰ ਨੀਨਾ ਨਾਕਰਾ ਪਿਲਾਨੀ ਜੀ ਦੀ ਅਗਵਾਈ ਹੇਠ zero malaria stats with me ਦੀ ਥੀਮ ਨੂੰ ਮੁੱਖ ਰੱਖਦੇ ਹੋਏ ਸਬ ਸੈਟਰ ਥਰੀਕੇ ਵੱਲੋਂ 'ਵਿਸ਼ਵ ਮਲੇਰੀਆ ਦਿਵਸ' ਮਨਾਇਆ ਗਿਆ, ਜਿਸ 'ਚ ਸਬ ਸੈਂਟਰ ਅਧੀਨ ਆਉਂਦੇ ਵੱਖ-ਵੱਖ ਖੇਤਰਾਂ 'ਚ ਮਲੇਰੀਆ ਬੁਖਾਰ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥਰੀਕੇ ਅਤੇ ਖਾਸ ਤੌਰ 'ਤੇ ਪੈਰੀ ਅਰਬਨ ਏਰੀਆ ਰਾਂਚੀ ਕਾਲੋਨੀ, ਜਿੱਥੇ ਕਿ ਪਰਵਾਸੀਆਂ ਦੇ ਵੱਡੇ ਵਿਹੜੇ ਹਨ, 'ਚ ਮੱਛਰ ਤੋਂ ਬਚਾਅ ਅਤੇ ਮਲੇਰੀਆ ਬੁਖਾਰ ਦੀਆ ਨਿਸ਼ਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ, ਜਿਵੇਂ ਕਾਬਾਂ ਲੱਗ ਕੇ ਬੁਖਾਰ ਹੋਣਾ, ਬਹੁਤ ਤੇਜ਼ ਬੁਖਾਰ ਹੋਣਾ, ਠੰਡੀਆਂ ਤਰੇਲੀਆਂ ਆਉਣੀਆਂ, ਜੀਅ ਕੱਚਾ ਹੋਣਾ ਆਦਿ। ਮਲੇਰੀਆ ਬੁਖਾਰ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਮਾਦਾ ਮੱਛਰ ਐਨਾਫਲੀਜ ਦੇ ਕੱਟਣ ਨਾਲ ਫੈਲਦਾ ਹੈ।

ਇਹ ਮਲੇਰੀਆ ਬੁਖਾਰ ਪੀੜਤ ਵਿਅਕਤੀ ਦੇ ਖੂਨ ਦੇ ਲਾਲ ਰਕਤਾਣੂਆਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨੂੰ ਫੈਲਣ ਤੋਂ ਤਾਂ ਹੀ ਰੋਕਿਆ ਜਾ ਸਕਦਾ ਹੈ ਜੇਕਰ ਪਾਣੀ ਕਿਤੇ ਵੀ ਨਾ ਖੜ੍ਹਾ ਹੋਣ ਦਿੱਤਾ ਜਾਵੇ।c ਮਲੇਰੀਆ ਬੁਖਾਰ ਹੋਣ 'ਤੇ ਖੂਨ ਦੀ ਜਾਂਚ ਅਤੇ ਇਲਾਜ ਸਿਹਤ ਕਰਮਚਾਰੀ ਦੀ ਦੇਖ-ਰੇਖ 'ਚ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ 'ਚ ਬਿਲਕੁਲ ਮੁਫਤ ਕੀਤਾ ਜਾਦਾ ਹੈ, ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ 'ਚ ਆਰ. ਐੱਮ. ਓ.ਡਾ. ਅਮਨਦੀਪ ਕੌਰ ਤੂਰ, ਰਵਿੰਦਰਜੀਤ ਕੌਰ ਐਲ. ਐਚ. ਵੀ, ਸਰਬਜੀਤ ਕੌਰ, ਪਰਮਵੀਰ ਕੌਰ ਏ. ਐੱਨ. ਐੱਮ., ਰਣਵੀਰ ਸਿੰਘ ਹੈਲਥ ਵਰਕਰ, ਸੁਮਨ ਅਤੇ ਹਰਪ੍ਰੀਤ ਕੌਰ ਆਸ਼ਾ ਵਰਕਰ ਦਾ ਖਾਸ ਯੋਗਦਾਨ ਰਿਹਾ।

ਨਾਭਾ 'ਚ ਵੀ ਸਿਵਲ ਸਰਜਨ ਪਟਿਆਲਾ ਡਾ. ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸਿਵਲ ਹਸਪਤਾਲ ਨਾਭਾ ਦੇ ਐਸ. ਐਮ. ਓ. ਡਾ. ਸੰਜੇ ਗੋਇਲ ਦੀ ਅਗਵਾਈ 'ਚ ਐਂਟੀ ਲਾਰਵਾ ਦੇ ਸਹਿਯੋਗ ਨਾਲ ਸ਼ਹਿਰੀ ਮੁਢਲਾ ਸਿਹਤ ਕੇਂਦਰ ਵਿਖੇ 'ਵਿਸ਼ਵ ਮਲੇਰੀਆ ਦਿਵਸ' ਮਨਾਇਆ ਗਿਆ।|ਐਸ. ਐਮ. ਓ. ਡਾ. ਸੰਜੇ ਗੋਇਲ ਨੇ ਮਲੇਰੀਆ ਬੁਖਾਰ ਦੇ ਲੱਛਣ ਦੱਸੇ ਅਤੇ ਇਸ ਤੋਂ ਬਚਣ ਦੇ ਉਪਾਅ ਵੀ ਦੱਸੇ। |


Babita

Content Editor

Related News