ਵਿਸ਼ਵ ਕਬੱਡੀ ਕੱਪ: ਕੈਨੇਡਾ ਨੇ ਨਿਊਜ਼ੀਲੈਂਡ ਨੂੰ 9 ਅੰਕਾਂ ਨਾਲ ਹਰਾਇਆ

12/04/2019 4:51:47 PM

ਗੁਰੁਹਰਸਹਾਏ (ਵਿਪਨ ਅਨੇਜਾ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਟੂਰਨਾਮੈਂਟ 2019 ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੇ ਅੱਜ ਗੁਰੂਹਰਸਹਾਏ 'ਚ ਦਿਨ ਦਾ ਤੀਜਾ ਤੇ ਆਖਰੀ ਮੈਚ ਨਿਊਜ਼ੀਲੈਂਡ ਅਤੇ ਕੈਨੇਡਾ ਵਿਚਾਲੇ ਖੇਡਿਆ ਗਿਆ। ਜਿਥੇ ਕੈਨੇਡਾ ਦੇ ਨਿਊਜ਼ੀਲੈਂਡ ਨੂੰ 9 ਅੰਕਾਂ ਦੇ ਫਰਕ ਨਾਲ ਹਰਾ ਕੇ ਇਸ ਮੈਚ 'ਚ ਜਿੱਤ ਦਰਜ ਕੀਤੀ। ਇਸ ਮੈਚ 'ਚ ਕੈਨੇਡਾ ਨੇ 43 ਅੰਕ ਅਤੇ ਨਿਊਜ਼ੀਲੈਂਡ 34 ਅੰਕ ਹਾਸਲ ਕੀਤੇ। ਮੈਚ ਦੀ ਸ਼ੁਰੂਆਤ ਤੋਂ ਹੀ ਦੋਵਾਂ ਟੀਮਾਂ ਵਿਚਾਲੇ ਬਰਾਬਰੀ ਦਾ ਸਖਤ ਮੁਕਾਬਲਾ ਨੂੰ ਦੇਖਣ ਮਿਲਿਆ। ਪਹਿਲੇ ਹਾਫ ਦੀ ਵਾਟਰ ਬ੍ਰੇਕ ਤਕ ਕੈਨੇਡਾ ਨੇ ਨਿਊਜ਼ੀਲੈਂਡ 'ਤੇ 11-10 ਦੀ ਬੜ੍ਹਤ ਬਣਾ ਲਈ ਸੀ। ਵਾਟਰ ਬ੍ਰੇਕ ਤੋਂ ਬਾਅਦ ਦੋਵੇਂ ਟੀਮਾਂ 13-13 ਅੰਕਾਂ ਦੀ ਬਰਾਬਰੀ 'ਤੇ ਆ ਗਈਆਂ। ਇਸ ਤੋਂ ਬਾਅਦ ਨਿਊਜ਼ੀਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲੇ ਹਾਫ ਟਾਈਮ 'ਚ ਕੈਨੇਡਾ 'ਤੇ 21-19 ਦੀ ਬੜ੍ਹਤ ਬਣਾ ਕੇ ਮੈਚ 'ਚ ਅੱਗੇ ਰਹੀ।PunjabKesariਹਾਫ ਟਾਈਮ ਬਾਅਦ ਦੋਵਾਂ ਟੀਮਾਂ ਦੇ ਖਿਡਾਰੀ ਇਕ ਵਾਰ ਫਿਰ ਤੇਜ਼ੀ ਨਾਲ ਅੰਕ ਜੋੜਣ 'ਚ ਲੱਗ ਗਏ। ਪਹਿਲੇ ਹਾਫ 'ਚ ਨਿਊਜ਼ੀਲੈਂਡ ਤੋਂ ਪਿਛੜਣ ਤੋਂ ਬਾਅਦ ਕੈਨੇਡਾ ਦੀ ਟੀਮ ਨੇ ਜ਼ਬਰਦਸਤ ਵਾਪਸੀ ਕੀਤੀ। ਕੈਨੇਡਾ ਦੀ ਟੀਮ 28-26 ਅੰਕਾਂ ਨਾਲ ਵਾਟਰ ਬ੍ਰੇਕ ਤੱਕ ਮੈਚ 'ਚ ਬੜ੍ਹਤ ਬਣਾਈ ਰੱਖੀ। ਦੂਜੇ ਹਾਫ 'ਚ ਨਿਊਜ਼ੀਲੈਂਡ ਨੇ ਅੰਕਾਂ ਦੇ ਫਰਕ ਨੂੰ ਘੱਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕੈਨੇਡਾ ਦੀ ਟੀਮ ਨੇ ਇਸ ਫਰਕ ਨੂੰ ਬਣਾਏ ਰੱਖਿਆ ਅਤੇ ਇਸ ਮੈਚ ਦੇ ਆਖਿਰ 'ਚ ਕੈਨੇਡਾ ਨੇ 43-34 ਅੰਕਾਂ ਨਾਲ ਨਿਊਜ਼ੀਲੈਂਡ ਨੂੰ ਹਰਾ ਦਿੱਤਾ।PunjabKesariਵਿਸ਼ਵ ਕਬੱਡੀ ਕੱਪ 2019 ਦੇ ਅੱਜ ਚੌਥੇ ਦਿਨ ਦਾ ਪਹਿਲਾ ਮੁਕਾਬਲਾ ਭਾਰਤ ਅਤੇ ਸ਼੍ਰੀਲੰਕਾ ਟੀਮਾਂ ਵਿਚਾਲੇ ਖੇਡਿਆ ਗਿਆ ਜਿਸ ਵਿਚ ਭਾਰਤ ਨੇ 63 ਅਤੇ ਸ਼੍ਰੀਲੰਕਾ ਸਿਰਫ 22 ਅੰਕ ਹੀ ਹਾਸਲ ਕਰ ਸਕੀ ਅਤੇ ਭਾਰਤ ਨੇ ਵੱਡੇ ਫਰਕ ਨਾਲ ਮੈਚ ਆਪਣੇ ਨਾਂ ਕੀਤਾ। ਇਸ ਤੋਂ ਬਾਅਦ ਦੂਜਾ ਮੈਚ ਇੰਗਲੈਂਡ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ। ਵਿਸ਼ਵ ਕਬੱਡੀ ਕੱਪ ਦੇ ਦੁਜੇ ਮੈਚ ਵਿਚ ਇੰਗਲੈਂਡ ਨੇ ਆਸਟਰੇਲੀਆ ਨੂੰ 44-33 ਅੰਕਾਂ ਨਾਲ ਹਰਾ ਦਿੱਤਾ। ਅੱਜ ਦੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਮਸ਼ਹੂਰ ਗਾਇਕਾ ਮਿਸ ਪੂਜਾ ਨੇ ਆਪਣੇ ਪੰਜਾਬੀ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਪੰਜਾਬ ਦੇ ਖੇਡ ਮੰਤਰੀ, ਪੁਲਸ ਕਪਤਾਨ ਵਿਵੇਕ ਸੋਨੀ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।


Related News