ਖਾਨਦਾਨੀ ਖ਼ੂਨਦਾਨੀ, ਪਿਓ ਨੇ ਜਿਊਂਦੇ ਜੀਅ 188 ਵਾਰ ਕੀਤਾ ਖ਼ੂਨਦਾਨ, ਪਰਿਵਾਰ ਵੀ ਉਸੇ ਰਾਹ ''ਤੇ ਚੱਲਿਆ

Wednesday, Jun 14, 2023 - 12:09 PM (IST)

ਖਾਨਦਾਨੀ ਖ਼ੂਨਦਾਨੀ, ਪਿਓ ਨੇ ਜਿਊਂਦੇ ਜੀਅ 188 ਵਾਰ ਕੀਤਾ ਖ਼ੂਨਦਾਨ, ਪਰਿਵਾਰ ਵੀ ਉਸੇ ਰਾਹ ''ਤੇ ਚੱਲਿਆ

ਬਠਿੰਡਾ-ਖ਼ੂਨਦਾਨ ਨੂੰ ਮਹਾਦਾਨ ਮੰਨਿਆ ਗਿਆ ਹੈ। ਅੱਜ ਵਿਸ਼ਵ ਖ਼ੂਨਦਾਨ ਦਿਵਸ ਹੈ। ਇਕ ਯੂਨਿਟ ਖ਼ੂਨਦਾਨ ਕਰਕੇ ਕਈ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ। ਇਸ ਦੇ ਲਈ ਲੋਕਾਂ ਨੂੰ ਲਗਾਤਾਰ ਜਾਗਰੂਕ ਵੀ ਕੀਤਾ ਜਾਂਦਾ ਹੈ। ਜਿਹੜੇ ਲੋਕ ਸਿਹਤਮੰਦ ਹਨ, ਉਨ੍ਹਾਂ ਨੂੰ ਜ਼ਰੂਰ ਖ਼ੂਨਦਾਨ ਕਰਨਾ ਚਾਹੀਦਾ ਹੈ। ਸਾਡੇ ਸ਼ਹਿਰ ਵਿਚ ਵੀ ਕਈ ਅਜਿਹੇ ਲੋਕ ਹਨ, ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੀ ਖ਼ੂਨਦਾਨ ਹੈ। ਇਹ ਖ਼ੁਦ ਵੀ ਖ਼ੂਨਦਾਨ ਕਰਕੇ ਲੋਕਾਂ ਦੀਆਂ ਜ਼ਿੰਦਗੀਆਂ ਬਚਾ ਰਹੇ ਹਨ ਅਤੇ ਦੂਜਿਆਂ ਨੂੰ ਵੀ ਪ੍ਰੇਰਿਤ ਕਰ ਰਹੇ ਹਨ। ਸ਼ਹਿਰ ਵਿਚ ਕਈ ਅਜਿਹੇ ਪਰਿਵਾਰ ਹਨ, ਜਿਨ੍ਹਾਂ ਦਾ ਬਲੱਡ ਗਰੁੱਪ ਰੀਅਰ ਹੈ ਅਤੇ ਉਹ ਖ਼ੂਨਦਾਨ ਵਿਚ ਸੈਂਚੂਰੀ ਬਣਾ ਚੁੱਕੇ ਹਨ। 

ਇਹ ਵੀ ਪੜ੍ਹੋ- ASI ਵੱਲੋਂ 33 ਲੱਖ ਖ਼ਰਚ ਕੇ ਕੈਨੇਡਾ ਭੇਜੀ ਨੂੰਹ ਨੇ ਵਿਖਾਇਆ ਅਸਲੀ ਰੰਗ, ਪਤੀ ਨੂੰ ਬੁਲਾ ਚਾੜ੍ਹਿਆ ਹੈਰਾਨੀਜਨਕ ਚੰਨ੍ਹ

PunjabKesari

ਭੰਡਾਰੀ ਪਰਿਵਾਰ ਦਾ 48 ਸਾਲਾਂ ਤੋਂ ਇਕ ਹੀ ਮਿਸ਼ਨ ਖ਼ੂਨਦਾਨ 
ਓ. ਨੈਗੇਟਿਵ ਗੁਰੱਪ ਵਾਲਾ ਭੰਡਾਰੀ ਪਰਿਵਾਰ 48 ਸਾਲ ਤੋਂ ਖ਼ੂਨਦਾਨ ਦੀ ਲਹਿਰ ਨਾਲ ਜੁੜਿਆ ਹੋਇਆ ਹੈ। ਓ ਨੈਗੇਟਿਵ ਗੁਰੱਪ ਕੀਮਤੀ ਹੈ। ਬਲਦੇਵ ਰਾਜ ਭੰਡਾਰੀ ਨੇ ਜਿਊਂਦੇ ਰਹਿੰਦੇ 188 ਵਾਰ ਖ਼ੂਨਦਾਨ ਕੀਤਾ। ਧਰਮ ਪਤਨੀ ਮੀਨੂੰ ਭੰਡਾਰੀ ਨੇ 42 ਵਾਰ, ਬੇਟੇ ਹਰਸ਼ ਭੰਡਾਰੀ ਨੇ 110 ਵਾਰ, ਵਿਨੋਦ ਭੰਡਾਰੀ ਨੇ 102 ਵਾਰ ਅਤੇ ਪ੍ਰਮੋਦ ਭੰਡਾਰੀ ਨੇ 100 ਵਾਰ ਖ਼ੂਨਦਾਨ ਕੀਤਾ ਹੈ। 

ਸੋਢੀ ਫੈਮਿਲੀ ਵੀ ਬਣੀ ਮਿਸਾਲ, ਮਾਤਾ-ਪਿਤਾ ਦੀ ਰਾਹ 'ਤੇ ਚੱਲੇ ਬੇਟੇ-ਨੂੰਹ 
ਬਠਿੰਡਾ ਦੇ ਸੰਭ੍ਰਾਂਤ ਸੋਢੀ ਪਰਿਵਾਰ ਦੇ ਚਾਰੋਂ ਮੈਂਬਰ ਨੈਗੇਟਿਵ ਗਰੁੱਪ ਤੋਂ ਹਨ। ਪਰਿਵਾਰ ਦੇ ਮੁਖੀਆ ਆਈ ਸਪੈਸ਼ਲਿਸਟ ਡਾ. ਐੱਚ. ਐੱਸ. ਸੋਢੀ 40 ਵਾਰ ਓ. ਨੈਗੇਟਿਵ ਬਲੱਡ ਡੋਨੇਟ ਕਰ ਚੁੱਕੇ ਹਨ। ਸੰਗੀਤਾ ਸੋਢੀ ਨੇ 52 ਵਾਰ, ਬੇਟਾ ਰਸੇਲ ਸੋਢੀ 5 ਵਾਰ ਅਤੇ ਛੋਟਾ ਬੇਟਾ ਸਾਹੀ ਸੋਢੀ 4 ਵਾਰ ਬਲੱਡ ਡੋਨੇਟ ਕਰ ਚੁੱਕਿਆ ਹੈ।  

ਇਹ ਵੀ ਪੜ੍ਹੋ- ਬੁਝੇ ਦੋ ਘਰਾਂ ਦੇ ਚਿਰਾਗ, ਹੁਸ਼ਿਆਰਪੁਰ ਵਿਖੇ ਨਹਿਰ 'ਚ ਨਹਾਉਂਦੇ ਸਮੇਂ 2 ਦੋਸਤਾਂ ਦੀ ਡੁੱਬਣ ਨਾਲ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News