ਫੈਕਟਰੀ ਦੇ ਗੋਦਾਮ ''ਚ ਅੱਧੀ ਰਾਤ ਨੂੰ ਪੈ ਗਿਆ ਚੀਕ-ਚਿਹਾੜਾ!

Saturday, Aug 24, 2024 - 03:59 PM (IST)

ਲੁਧਿਆਣਾ (ਰਾਜ): ਫੋਕਲ ਪੁਆਇੰਟ ਇਲਾਕੇ ਵਿਚ ਸਥਿਤ ਇਕ ਫੈਕਟਰੀ ਦੇ ਗੋਦਾਮ ਦੇ ਕਮਰੇ ਵਿਚ ਸ਼ੱਕੀ ਹਾਲਤ ਵਿਚ ਵਰਕਰ ਦੀ ਲਾਸ਼ ਝੂਲਦੀ ਮਿਲੀ। ਦੇਰ ਰਾਤ ਉਸ ਦੀ ਲਾਸ਼ ਲਟਕਦੀ ਵੇਖ ਨੇੜਲੇ ਕਮਰੇ ਵਿਚ ਰਹਿਣ ਵਾਲੇ ਹੋਰ ਵਰਕਰਾਂ ਵਿਚਾਲੇ ਭਾਜੜਾਂ ਪੈ ਗਈਆਂ। ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਨਾ ਦਿੱਤੀ। ਮ੍ਰਿਤਕ ਦਾ ਪਰਿਵਾਰ ਤੇ ਥਾਣਾ ਫੋਕਲ ਪੁਆਇੰਟ ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਮ੍ਰਿਤਕ ਦਾ ਨਾਂ ਪ੍ਰਭੂ ਹੈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਪੁੱਤ ਦਾ ਕਤਲ ਹੋਇਆ ਹੈ। ਹਾਲਾਂਕਿ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਜ਼ਿਮਨੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਅਹਿਮ ਫ਼ੈਸਲਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਤਰਾਮ ਨੇ ਦੱਸਿਆ ਕਿ ਉਸ ਦਾ ਭਰਾ ਪ੍ਰਭੂ ਫੇਸ 8 ਵਿਚ ਸਥਿਤ ਇਕ ਫੈਕਟਰੀ ਵਿਚ ਪਿਛਲੇ 5 ਸਾਲਾਂ ਤੋਂ ਕੰਮ ਕਰਦਾ ਆ ਰਿਹਾ ਸੀ। ਫੈਕਟਰੀ ਮਾਲਕ ਨੇ ਗੋਦਾਮ ਵਿਚ ਹੀ ਉਸ ਨੂੰ ਰਹਿਣ ਲਈ ਕਮਰਾ ਦਿੱਤਾ ਹੋਇਆ ਸੀ। ਉੱਥੇ ਹੋਰ ਕਮਰੇ ਵੀ ਹਨ ਜਿੱਥੇ ਹੋਰ ਵਰਕਰ ਰਹਿੰਦੇ ਹਨ। ਸ਼ੁੱਕਰਵਾਰ ਰਾਤ ਤਕਰੀਬਨ 12 ਵਜੇ ਉਸ ਨੂੰ ਗੋਦਾਮ ਵਿਚ ਰਹਿਣ ਵਾਲੇ ਵਰਕਰਾਂ ਦਾ ਫ਼ੋਨ ਆਇਆ ਕਿ ਉਸ ਦੇ ਭਰਾ ਨੇ ਪਾਈਪ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਸਤਰਾਮ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਹੀ ਉਸ ਦੀ ਭਰਾ ਨਾਲ ਫ਼ੋਨ 'ਤੇ ਗੱਲ ਹੋਈ ਸੀ ਤੇ ਉਹ ਬਿਲਕੁੱਲ ਠੀਕ ਸੀ। ਉਸ ਦੀਆਂ ਗੱਲਾਂ ਤੋਂ ਅਜਿਹਾ ਕੁਝ ਨਹੀਂ ਲੱਗਿਆ ਕਿ ਉਹ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਵੇਗਾ। ਸਤਰਾਮ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਭਰਾ ਨੇ ਖ਼ੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਕਤਲ ਹੋਇਆ ਹੈ।  ਫ਼ਿਲਹਾਲ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News