ਸ਼ਾਤਰ ਔਰਤਾਂ ਨੇ ਜਾਲ ''ਚ ਫਸਾਇਆ ਗੁਰਦੁਆਰੇ ਦਾ ਗ੍ਰੰਥੀ, ਕਰਤੂਤ ਅਜਿਹੀ ਕਿ ਸੁਣ ਨਹੀਂ ਹੋਵੇਗਾ ਯਕੀਨ

04/19/2017 7:29:48 PM

ਮੋਗਾ (ਆਜ਼ਾਦ)— ਪੁਲਸ ਨੇ ਗੁਰਦੁਆਰਾ ਸਾਹਿਬ ਦੇ ਇਕ ਗ੍ਰੰਥੀ ਦੀ ਔਰਤ ਨਾਲ ਵੀਡੀਓ ਬਣਾ ਕੇ ਵਟਸਐਪ ''ਤੇ ਪਾਉਣ ਦੀ ਧਮਕੀ ਦੇ ਕੇ ਉਸ ਕੋਲੋਂ ਨਕਦੀ ਅਤੇ ਗੱਡੀ ਲੈ ਜਾਣ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਕਾਬੂ ਕੀਤਾ ਹੈ। ਇਸ ਸਬੰਧ ਵਿਚ ਪੁਲਸ ਵਲੋਂ ਇਕ ਔਰਤ ਸਹਿਤ ਚਾਰ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪਾਠੀ ਰਛਪਾਲ ਸਿੰਘ ਪੁੱਤਰ ਮਲਕੀਤ ਸਿੰਘ ਨੇ ਕਿਹਾ ਕਿ ਉਹ ਪਿਛਲੇ 10 ਸਾਲ ਤੋਂ ਪੁਰਾਣਾ ਮੋਗਾ ''ਚ ਸਥਿਤ ਇਕ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਦੀ ਸੇਵਾ ਕਰ ਰਿਹਾ ਹੈ। ਪਾਠੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਕੋਲ ਪਹਿਲਾਂ ਮਨਿਆਰੀ ਦੀ ਦੁਕਾਨ ਕਰਨ ਵਾਲੀ ਭਾਊ ਰਾਣੀ ਬੀਤੀ 14 ਅਪ੍ਰੈਲ ਨੂੰ ਮੇਰੇ ਕੋਲ ਜਿਸ ਦੇ ਨਾਲ ਸਿਮਰਜੀਤ ਕੌਰ ਵੀ ਸੀ। ਉਸਨੇ ਮੈਂਨੂੰ ਕਿਹਾ ਕਿ ਮੈਨੂੰ ਗੈਸ ਸਿਲੰਡਰ ਚਾਹੀਦਾ, ਜਦੋਂ ਮੈਂ ਆਪਣੇ ਘਰ ਗੈਸ ਸਿਲੰਡਰ ਲਿਆਉਣ ਲਈ ਗਿਆ ਤਾਂ ਮੇਰੇ ਪਿੱਛੇ ਹੀ ਉਕਤ ਔਰਤ ਆ ਗਈ। ਇਸ ਦੌਰਾਨ ਕਥਿਤ ਦੋਸ਼ੀ ਬਾਬਾ ਬਲਜੀਤ ਸਿੰਘ, ਸੁਰਿੰਦਰ ਸਿੰਘ ਅਤੇ ਫੌਜੀ ਵੀ ਆ ਧਮਕੇ ਅਤੇ ਕਹਿਣ ਲੱਗੇ ਬਾਬਾ ਨੂੰ ਇਸ ਮਹਿਲਾ ਨਾਲ ਬਿਠਾ ਕੇ ਵੀਡੀਓ ਬਨਾਓ ਅਤੇ ਮਾਰਕੁੱਟ ਕਰਦੇ ਹੋਏ ਮੋਬਾਇਲ ''ਤੇ ਵੀਡੀਓ ਬਨਾਉਣੀ ਸ਼ੁਰੂ ਦਿੱਤੀ। ਇਸ ਦੌਰਾਨ ਉਸ ਦਾ ਭਰਾ ਜਸਪਾਲ ਸਿੰਘ ਵੀ ਆ ਗਿਆ। ਦੋਸ਼ੀਆਂ ਨੇ ਦੋਵਾਂ ਨੂੰ ਧਮਕੀ ਦਿੰਦੇ ਹੋਏ 10 ਲੱਖ ਰੁਪਏ ਦੀ ਮੰਗ ਕੀਤੀ ਅਤੇ ਨਾ ਦੇਣ ਦੀ ਸੂਰਤ ''ਚ ਉਕਤ ਵੀਡੀਓ ਵਟਸਐਪ ''ਤੇ ਪਾਉਣ ਦੀ ਗੱਲ ਆਖੀ। ਜਿਸ ਉਹ ਡਰ ਗਏ ਅਤੇ ਘਰ ''ਚ ਪਏ 10 ਹਜ਼ਾਰ ਰੁਪਏ ਨਕਦ ਅਤੇ ਕੁੱਝ ਸੋਨੇ ਦੇ ਗਹਿਣੇ ਦੋਸ਼ੀਆਂ ਨੂੰ ਦੇ ਦਿੱਤੇ। ਕਥਿਤ ਦੋਸ਼ੀਆਂ ਨੇ ਉਸ ਦੇ ਭਰਾ ਜਸਪਾਲ ਸਿੰਘ ਨੂੰ ਕਚਹਿਰੀਆਂ ''ਚ ਲੈ ਜਾ ਕੇ ਉਸਦੀ ਗੱਡੀ ਵੀ ਆਪਣੇ ਨਾਮ ਕਰਵਾ ਲਈ।
ਕੀ ਹੋਈ ਪੁਲਸ ਕਾਰਵਾਈ
ਪੁਲਸ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਤੋਂ ਬਾਅਦ ਉਕਤ ਗਿਰੋਹ ਦੀ ਸਿਮਰਨਜੀਤ ਕੌਰ, ਬਾਬਾ ਬਲਜੀਤ ਸਿੰਘ ਨਿਵਾਸੀ ਮੋਹਨ ਸਿੰਘ ਬਸਤੀ, ਸੁਰਿੰਦਰ ਸਿੰਘ ਉਰਫ ਬਿੱਟੂ ਅਤੇ ਫੌਜੀ ਚਾਰਾਂ ਦੇ ਖਿਲਾਫ ਥਾਣਾ ਸਿਟੀ ਸਾਊਥ ਵਿਚ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ''ਚ ਛਾਪਾਮਾਰੀ ਕੀਤੀ ਜਾ ਰਹੀ ਹੈ।


Gurminder Singh

Content Editor

Related News