ਅਜੋਕੇ ਯੁੱਗ ’ਚ ਔਰਤ ਹੀ ਅੋਰਤ ਦੀ ਦੁਸ਼ਮਣ : ਮਨੀਸ਼ਾ ਗੁਲਾਟੀ

Thursday, Sep 30, 2021 - 08:22 PM (IST)

ਮਾਨਸਾ (ਜੱਸਲ)- ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅੱਜ ਮਾਨਸਾ ਵਿਖੇ ਸਾਦਾ ਰਸਮੀ ਫੇਰੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਜੋਕੇ ਯੁੱਗ ’ਚ ਔਰਤਾਂ ਮਰਦਾਂ ਦੇ ਮੁਕਾਬਲੇ ਘੱਟ ਨਹੀ ਸਗੋਂ ਅਜੋਕੇ ਯੁੱਗ ’ਚ ਔਰਤਾਂ ਹਰ ਖੇਤਰ ’ਚ ਤਰੱਕੀ ਕਰ ਰਹੀਆਂ ਹਨ। ਉਨ੍ਹਾਂ ਨੂੰ ਮਰਦਾਂ ਦੇ ਮੁਕਾਬਲੇ ਸਨਮਾਨ ਮਿਲ ਰਿਹਾ ਹੈ। ਉਨ੍ਹਾਂ ਦਾ ਮਾਨਸਾ ਵਿਖੇ ਇਕ ਹੋਟਲ ’ਚ ਪਹੁੰਚਣ ’ਤੇ ਵੱਡੀ ਗਿਣਤੀ ’ਚ ਔਰਤਾਂ ਨੇ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਹਮੇਸ਼ਾਂ ਸਮਾਜ ਅੰਦਰ ਵੱਡੀ ਜਿੰਮੇਵਾਰੀ ਨਾਲ ਘਰ ਨੂੰ ਚਲਾਉਂਦੀਆਂ ਹਨ। ਜੇਕਰ ਉਹ ਚਾਹੁੰਣ ਤਾਂ ਘਰ ਨੂੰ ਸਵਰਗ ਬਣਾ ਸਕਦੀਆਂ ਹਨ। ਜੇਕਰ ਇਸ ਗੱਲ ਨੂੰ ਔਰਤਾਂ ਸਮਝ ਲੈਣ ਤਾਂ ਕਦੇ ਵੀ ਉਸ ਦਾ ਘਰ ਨਰਕ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਔਰਤ ਦੀ ਕਮਜ਼ੋਰੀ ਸਿਰਫ ਇਹ ਹੈ ਕਿ ਹਰ ਘਰ ‘ਚ ਔਰਤ ਹੀ ਔਰਤ ਦੀ ਦੁਸ਼ਮਣ ਬਣ ਬੈਠੀ ਹੈ। ਇਸੇ ਕਾਰਨ ਔਰਤ ਮਰਦਾਂ ਦੇ ਮੁਕਾਬਲੇ ਪੱਛੜ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਲਈ ਜਾਗਰੂਕਤਾ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਜ ਅੰਦਰ ਔਰਤ ਜਾਗਰੂਕ ਹੋ ਜਾਵੇ ਤਾਂ ਘਰ ਪਰਿਵਾਰ ਕਦੇ ਵੀ ਵਿੱਖਰ ਨਹੀਂ ਸਕਦੇ। ਉਨ੍ਹਾਂ ਨੇ ਔਰਤਾਂ ਨੂੰ ਕਿਸਾਨ ਸੰਘਰਸ਼ ’ਚ ਵੱਧ ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਦੀ ਆਮਦ ’ਤੇ ਲੜਕੀਆਂ ਨੇ ਗਿੱਧਾ ਪੇਸ਼ ਕੀਤਾ। ਇਸ ਮੌਕੇ ਡੀ. ਐਸ. ਪੀ. ਮਾਨਸਾ ਹਰਜਿੰਦਰ ਸਿੰਘ ਗਿੱਲ, ਬਲਵੰਤ ਸਿੰਘ ਭੀਖੀ , ਰਣਧੀਰ ਸਿੰਘ ਧੀਰਾ ਆਦਿ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ।


Bharat Thapa

Content Editor

Related News