3 ਲੱਖ ਰੁਪਏ ਦੇਣ ਦੀ ਥਾਂ ਕਰਦੇ ਸੀ ਬੇਇੱਜਤ, ਜਨਾਨੀ ਨੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖ਼ੁਦਕੁਸ਼ੀ

Wednesday, Jun 02, 2021 - 05:59 PM (IST)

3 ਲੱਖ ਰੁਪਏ ਦੇਣ ਦੀ ਥਾਂ ਕਰਦੇ ਸੀ ਬੇਇੱਜਤ, ਜਨਾਨੀ ਨੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖ਼ੁਦਕੁਸ਼ੀ

ਬਟਾਲਾ/ਕਿਲਾ ਲਾਲ ਸਿੰਘ (ਬੇਰੀ, ਭਗਤ)- ਪਿੰਡ ਫਜਲਾਬਾਦ ਵਿਖੇ ਇਕ ਜਨਾਨੀ ਵਲੋਂ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਨੂੰ ਦਿੱਤੀ ਜਾਣਕਾਰੀ 'ਚ ਨਿਰਮਲ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਫਜਲਾਬਾਦ ਨੇ ਦੱਸਿਆ ਕਿ ਉਸਦੀ ਪਤਨੀ ਰਜਵੰਤ ਕੌਰ ਨੇ ਕੁਝ ਵਿਅਕਤੀਆਂ ਕੋਲੋ ਤਿੰਨ ਲੱਖ ਰੁਪਏ ਲੈਣੇ ਸਨ। ਉਕਤ ਵਿਅਕਤੀ ਦੋ ਸਾਲ ਬੀਤ ਜਾਣ ਦੇ ਬਾਵਜੂਦ ਉਸਨੂੰ ਪੈਸੇ ਨਹੀਂ ਸੀ ਦੇ ਰਹੇ। 

ਪੜ੍ਹੋ ਇਹ ਵੀ ਖ਼ਬਰ - ਪੱਟੀ ਗੈਂਗਵਾਰ : ਕੈਨੇਡਾ ਰਹਿੰਦੇ ਲੰਡਾ ਨੇ ਸੁਪਾਰੀ ਦੇ ਕੇ ਗੈਂਗਸਟਰਾਂ ਤੋਂ ਕਰਵਾਇਆ ਸੀ ਨੌਜਵਾਨਾਂ ਦਾ ਕਤਲ

ਉਨ੍ਹਾਂ ਨੇ ਦੱਸਿਆ ਕਿ ਜਦ ਉਸਦੀ ਪਤਨੀ ਉਕਤ ਵਿਅਕਤੀਆਂ ਕੋਲੋਂ ਪੈਸੇ ਮੰਗਣ ਜਾਂਦੀ ਸੀ ਤਾਂ ਉਹ ਉਸਨੂੰ ਬੇਇੱਜਤ ਕਰਦੇ ਸਨ, ਜਿਸਦੇ ਚਲਦਿਆਂ ਉਹ ਅਕਸਰ ਪ੍ਰੇਸ਼ਾਨ ਰਹਿੰਦੀ ਸੀ। ਉਸਨੇ ਦੱਸਿਆ ਕਿ ਬੀਤੇ ਦਿਨ ਵੀ ਉਸਦੀ ਪਤਨੀ ਉਕਤ ਵਿਅਕਤੀਆਂ ਕੋਲੋਂ ਪੈਸੇ ਮੰਗਣ ਗਈ ਤਾਂ ਉਕਤ ਵਿਅਕਤੀਆਂ ਨੇ ਉਸਨੂੰ ਫਿਰ ਬੇਇੱਜਤ ਕੀਤਾ, ਜਿਸ ਦੇ ਬਾਅਦ ਉਸਨੇ ਦੁੱਖੀ ਹੋ ਕੇ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ। ਨਿਰਮਲ ਸਿੰਘ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਉਸਨੂੰ ਆਪਣੀ ਪਤਨੀ ਦੀ ਡਾਇਰੀ ਵੀ ਮਿਲੀ ਹੈ, ਜਿਸ ਵਿੱਚ ਉਸਦੀ ਪਤਨੀ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਉਕਤ ਵਿਅਕਤੀਆਂ ਨੂੰ ਠਹਿਰਾਇਆ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ 'ਚ ਲੱਗੇ ਨਵਜੋਤ ਸਿੱਧੂ ਦੀ 'ਗੁੰਮਸ਼ੁਦਗੀ' ਦੇ ਪੋਸਟਰ, ਲੱਭਣ ਵਾਲੇ ਨੂੰ ਮਿਲੇਗਾ 50,000 ਰੁਪਏ ਦਾ ਇਨਾਮ

ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐੱਸ.ਆਈ ਸਤਨਾਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਨਿਰਮਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸੰਬੰਧਤ 3 ਵਿਅਕਤੀਆਂ, ਜਿਨ੍ਹਾਂ 'ਚ ਇਕ ਜਨਾਨੀ ਵੀ ਸ਼ਾਮਲ ਹੈ, ਦੇ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਬਲੈਕ ਤੇ ਵ੍ਹਾਈਟ ਫੰਗਸ ਦੇ ਸਾਹਮਣੇ ਆਏ 2 ਹੋਰ ਨਵੇਂ ਮਾਮਲੇ, 1 ਮਰੀਜ਼ ਦੀ ਮੌਤ


author

rajwinder kaur

Content Editor

Related News