ਡੀ. ਜੇ. ''ਤੇ ਨੱਚਦੇ ਹੋਏ ਨੇ ਮਹਿਲਾ ਨਾਲ ਕੀਤੀ ਛੇੜਖਾਨੀ

01/16/2018 12:21:53 PM

ਲੁਧਿਆਣਾ (ਅਨਿਲ) : ਥਾਣਾ ਲਾਡੋਵਾਲ ਦੀ ਪੁਲਸ ਨੇ ਬੀਤੀ ਰਾਤ ਇਕ ਮਹਿਲਾ ਦੀ ਸ਼ਿਕਾਇਤ 'ਤੇ ਕੁੱਟਮਾਰ ਕਰਦੇ ਹੋਏ ਛੇੜਖਾਨੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਇੰਚਾਰਜ ਵਰਿੰਦਰਪਾਲ ਸਿੰਘ ਅਤੇ ਥਾਣੇਦਾਰ ਮੁਲਖਰਾਜ ਨੇ ਦੱਸਿਆ ਕਿ ਹਜ਼ੂਰੀ ਬਾਗ ਕਾਲੋਨੀ ਦੀ ਰਹਿਣ ਵਾਲੀ ਮਹਿਲਾ ਮਮਤਾ ਸ਼ਰਮਾ ਪਤਨੀ ਅਨਿਲ ਕੁਮਾਰ ਸ਼ਰਮਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਲੋਹੜੀ ਦੀ ਸ਼ਾਮ ਨੂੰ ਉਨ੍ਹਾਂ ਦੇ ਮੁਹੱਲੇ 'ਚ ਰਹਿਣ ਵਾਲੇ ਦੀਪਕ ਕੁਮਾਰ ਦੇ ਘਰ ਲੋਹੜੀ ਦੇ ਪ੍ਰੋਗਰਾਮ 'ਚ ਗਏ ਸਨ, ਜਿਥੇ ਡੀ. ਜੇ. 'ਤੇ ਸਾਰੇ ਨੱਚ ਰਹੇ ਸਨ ਅਤੇ ਇਸ ਦੌਰਾਨ ਉਸ ਦੇ ਲੜਕੇ ਚੇਤਨ ਨੇ ਡੀ. ਜੇ. ਵਾਲੇ ਨੂੰ ਗਾਣਾ ਬਦਲਣ ਲਈ ਕਿਹਾ ਅਤੇ ਉਸ ਦੌਰਾਨ ਉਥੇ ਨੱਚ ਰਹੇ ਦੀਪਕ ਕੁਮਾਰ ਪੁੱਤਰ ਸੋਮਦੱਤ, ਤੇਜਪਾਲ, ਪ੍ਰਸ਼ਾਪ ਕੁਮਾਰ, ਅਮਿਤ ਕੁਮਾਰ ਵਾਸੀ ਹਜ਼ੂਰੀ ਕਾਲੋਨੀ ਨੇ ਉਨ੍ਹਾਂ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿਚ ਮਹਿਲਾ ਮਮਤਾ ਦੇ ਲੜਕੇ ਚੇਤਨ, ਪੰਕਜ, ਅਰਮਾਨ ਦੇ ਨਾਲ ਕੁੱਟਮਾਰ ਕੀਤੀ ਅਤੇ ਮਹਿਲਾ ਦੇ ਨਾਲ ਗਲਤ ਹਰਕਤਾਂ ਕਰਦੇ ਹੋਏ ਛੇੜਖਾਨੀ ਕੀਤੀ, ਜਿਸ ਦੇ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।


Related News