ਪਤੀ ਦੇ ਇਸ਼ਕ-ਮੁਸ਼ਕ ਦੇ ਚੱਕਰਾਂ ਨੇ ਟੋਟੇ-ਟੋਟੇ ਕੀਤਾ ਵਿਆਹੁਤਾ ਦਾ ਦਿਲ, ਪੁਲ ਤੋਂ ਛਾਲ ਮਾਰਨ ਦੌੜੀ ਤਾਂ... (ਤਸਵੀਰਾਂ)
Tuesday, Jan 03, 2023 - 11:56 AM (IST)
ਲੁਧਿਆਣਾ (ਰਾਜ) : ਪਤੀ ਦੇ ਦੂਜੀ ਔਰਤ ਨਾਲ ਚੱਲ ਰਹੇ ਇਸ਼ਕ-ਮੁਸ਼ਕ ਦੇ ਚੱਕਰ ਨੇ ਵਿਆਹੁਤਾ ਦਾ ਦਿਲ ਟੋਟੇ-ਟੋਟ ਕਰ ਦਿੱਤਾ। ਦੁਖ਼ੀ ਹੋਈ ਵਿਆਹੁਤਾ ਜਗਰਾਓਂ ਪੁਲ 'ਤੇ ਪਹੁੰਚ ਗਈ ਅਤੇ ਪੁਲ ਤੋਂ ਥੱਲੇ ਟਰੇਨ ਅੱਗੇ ਛਾਲ ਮਾਰਨ ਦੌੜੀ ਪਰ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਨੇ ਉਸ ਨੂੰ ਬਚਾਅ ਲਿਆ। ਟ੍ਰੈਫਿਕ ਮੁਲਾਜ਼ਮ ਨੇ ਤੁਰੰਤ ਭੱਜ ਕੇ ਔਰਤ ਨੂੰ ਫੜ੍ਹ ਲਿਆ, ਜਿਸ ਕਾਰਨ ਔਰਤ ਦੀ ਜਾਨ ਬਚ ਗਈ। ਫਿਰ ਥਾਣਾ ਡਵੀਜਨ ਨੰਬਰ-2 ਦੀ ਪੁਲਸ ਅਤੇ ਔਰਤ ਦੇ ਪਰਿਵਾਰ ਨੂੰ ਬੁਲਾਇਆ ਗਿਆ, ਜਿਸ ਤੋਂ ਬਾਅਦ ਔਰਤ ਨੂੰ ਸਮਝਾ-ਬੁਝਾ ਕੇ ਪਰਿਵਾਰ ਦੇ ਨਾਲ ਵਾਪਸ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਰਾਜਪਾਲ ਦੇ ਦਖ਼ਲ ਮਗਰੋਂ AIG ਆਸ਼ੀਸ਼ ਕਪੂਰ ਖ਼ਿਲਾਫ਼ ਜਬਰ-ਜ਼ਿਨਾਹ ਦਾ ਮਾਮਲਾ ਦਰਜ
ਜਾਣਕਾਰੀ ਮੁਤਾਬਕ ਔਰਤ ਫੀਲਡਗੰਜ ਦੀ ਰਹਿਣ ਵਾਲੀ ਰੇਖਾ ਹੈ। ਉਸ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਡੇਢ ਸਾਲ ਦਾ ਇਕ ਬੱਚਾ ਵੀ ਹੈ। ਔਰਤ ਨੇ ਪੁਲਸ ਨੂੰ ਦੱਸਿਆ ਕਿ ਉਹ ਪਿਛਲੇ 6 ਮਹੀਨਿਆਂ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਹੈ ਕਿਉਂਕਿ ਉਸ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਹਨ।
ਪੀੜਤਾ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਸੜਕ ਹਾਦਸੇ 'ਚ ਜ਼ਖਮੀ ਹੋ ਗਿਆ ਤਾਂ ਉਹ ਹਾਲ-ਚਾਲ ਪੁੱਛਣ ਗਈ, ਜਿੱਥੇ ਉਸ ਦੇ ਪਤੀ ਨੇ ਉਸ ਨਾਲ ਗਲਤ ਵਰਤਾਓ ਕੀਤਾ ਅਤੇ ਉਸ ਨੂੰ ਘਰੋਂ ਭਜਾ ਦਿੱਤਾ। ਇਸ ਕਾਰਨ ਉਹ ਕਾਫੀ ਪਰੇਸ਼ਾਨ ਹੋ ਗਈ ਅਤੇ ਖ਼ੁਦਕੁਸ਼ੀ ਕਰਨ ਦੀ ਨੀਅਤ ਨਾਲ ਜਗਰਾਓਂ ਪੁਲ ’ਤੇ ਪੁੱਜ ਗਈ।
ਇਹ ਵੀ ਪੜ੍ਹੋ : ਤਰਨਤਾਰਨ 'ਚ ਭਾਰਤ-ਪਾਕਿ ਸਰਹੱਦ 'ਤੇ ਫਿਰ ਦਿਖਿਆ ਪਾਕਿਸਤਾਨੀ ਡਰੋਨ, BSF ਨੇ ਕੀਤੀ ਫਾਇਰਿੰਗ
ਇੱਥੇ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਪਰਮਜੀਤ ਸਿੰਘ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਲਿਆ। ਉਧਰ, ਬਹਾਦਰੀ ਨਾਲ ਔਰਤ ਦੀ ਜਾਨ ਬਚਾਉਣ ਵਾਲੇ ਟ੍ਰੈਫਿਕ ਪੁਲਸ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਜਗਰਾਓਂ ਪੁਲ ਚੌਂਕ ’ਤੇ ਮੌਜੂਦ ਸੀ। ਇਸ ਦੌਰਾਨ ਉਸ ਨੇ ਦੇਖਿਆ ਕਿ ਉਕਤ ਔਰਤ ਪੁਲ ਤੋਂ ਥੱਲੇ ਕੁੱਦਣ ਦੀ ਤਿਆਰੀ 'ਚ ਹੈ। ਇਸ ਦੌਰਾਨ ਉਹ ਪੁਲ ਦੇ ਉੱਪਰ ਹੀ ਡਿੱਗ ਗਈ। ਉਸ ਨੇ ਦੇਖਿਆ ਤਾਂ ਭੱਜ ਕੇ ਔਰਤ ਨੂੰ ਫੜ੍ਹ ਲਿਆ। ਫਿਰ ਰਾਹਗੀਰ ਔਰਤਾਂ ਦੀ ਮਦਦ ਨਾਲ ਉਸ ਨੂੰ ਟ੍ਰੈਫਿਕ ਬੂਥ ਦੇ ਅੰਦਰ ਲੈ ਗਿਆ, ਜਿੱਥੇ ਉਸ ਤੋਂ ਸਾਰੀ ਗੱਲ ਸੁਣੀ ਅਤੇ ਥਾਣਾ ਪੁਲਸ ਨੂੰ ਸੂਚਨਾ ਦਿੱਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ