ਸਹੁਰਾ ਪਰਿਵਾਰ ਤੋਂ ਦੁਖੀ ਵਿਆਹੁਤਾ ਵੱਲੋਂ ਖ਼ੁਦਕੁਸ਼ੀ, ਪਤੀ ਤੇ ਸੱਸ ’ਤੇ ਕੇਸ ਦਰਜ
Friday, Feb 26, 2021 - 04:28 PM (IST)
ਲਾਂਬੜਾ (ਵਰਿੰਦਰ)-ਪੁਲਸ ਥਾਣਾ ਲਾਂਬੜਾ ਦੇ ਅਧੀਨ ਆਉਂਦੇ ਪਿੰਡ ਮਲਕੋ ਤਰਾੜ ਵਿਖੇ ਸਹੁਰਾ ਪਰਿਵਾਰ ਤੋਂ ਦੁਖੀ ਇਕ ਵਿਆਹੁਤਾ ਵੱਲੋਂ ਜ਼ਹਿਰ ਖਾ ਕੇ ਜੀਵਨ ਲੀਲਾ ਖ਼ਤਮ ਕਰ ਲਈ। ਉਕਤ ਵਿਆਹੁਤਾ ਦੇ ਵਿਆਹ ਨੂੰ ਅਜੇ ਤਿੰਨ ਕੁ ਸਾਲ ਹੀ ਹੋਏ ਸਨ। ਪੁਲਸ ਵੱਲੋਂ ਇਸ ਸਬੰਧੀ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ’ਚ ਲੱਗੀਆਂ ਰੌਣਕਾਂ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ
ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ ਅਤੇ ਤਫਤੀਸ਼ੀ ਐੱਸ. ਆਈ. ਲਵਲੀਨ ਸਿੰਘ ਨੇ ਦੱਸਿਆ ਬਲਵਿੰਦਰ ਸਿੰਘ ਵਾਸੀ ਮਸਤੀਵਾਲ ਥਾਣਾ ਗੜਦੀਵਾਲ ਹੁਸ਼ਿਆਰਪੁਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸ ਦੀ ਬੇਟੀ ਰਾਜਦੀਪ ਕੌਰ (27) ਦਾ ਕਰੀਬ ਤਿੰਨ ਸਾਲ ਪਹਿਲਾਂ ਜੁਗਿੰਦਰ ਕੁਮਾਰ ਵਾਸੀ ਪਿੰਡ ਮਲਕੋ ਤਰਾੜ ਥਾਣਾ ਲਾਂਬੜਾ ਨਾਲ ਵਿਆਹ ਹੋਇਆ ਸੀ। ਲੜਕੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਦਾ ਵਿਆਹ ਹੋਇਆ ਸੀ ਉਸ ਦੀ ਲੜਕੀ ਬਹੁਤ ਦੁਖੀ ਸੀ। ਲੜਕੀ ਦਾ ਪਤੀ ਅਤੇ ਸੱਸ ਰਾਣੋ ਉਸ ਦੀ ਲੜਕੀ ਨੂੰ ਦਾਜ ਲਿਆਉਣ ਦੀ ਮੰਗ ਕਰਦੇ ਅਤੇ ਕੁੱਟਮਾਰ ਕਰਦੇ ਸਨ। ਆਪਣੇ ਪਤੀ ਅਤੇ ਸੱਸ ਤੋਂ ਦੁਖੀ ਹੋ ਕੇ ਰਾਜਦੀਪ ਕੌਰ ਕਈ ਵਾਰ ਆਪਣੇ ਪੇਕੇ ਘਰ ਆ ਕੇ ਰਹਿੰਦੀ ਸੀ। ਇਸ ਸਬੰਧੀ ਸਹੁਰਾ ਪਰਿਵਾਰ ਨਾਲ ਕਈ ਵਾਰ ਰਾਜ਼ੀਨਾਮੇ ਵੀ ਹੋਏ ਪਰ ਉਹ ਉਨ੍ਹਾਂ ਦੀ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਨੋਂ ਬਾਜ਼ ਨਾ ਆਏ।
ਇਹ ਵੀ ਪੜ੍ਹੋ: ਪੇਪਰ ਦੇਣ ਤੋਂ ਬਾਅਦ ਕੁੜੀ ਦੀ ਸ਼ੱਕੀ ਹਾਲਾਤ ’ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਆਖ਼ਰ ਬੁੱਧਵਾਰ ਨੂੰ ਉਨ੍ਹਾਂ ਦੀ ਲੜਕੀ ਰਾਜਦੀਪ ਕੌਰ ਨੇ ਆਪਣੇ ਪਤੀ ਅਤੇ ਸੱਸ ਤੋਂ ਤੰਗ-ਪ੍ਰੇਸ਼ਾਨ ਹੋ ਕੇ ਘਰ ਵਿਚ ਹੀ ਸਲਫ਼ਾਸ ਖਾ ਲਈ। ਜ਼ੇਰੇ ਇਲਾਜ ਰਾਜਦੀਪ ਕੌਰ ਦੀ ਵੀਰਵਾਰ ਨੂੰ ਮੌਤ ਹੋ ਗਈ। ਮ੍ਰਿਤਕਾ ਆਪਣੇ ਪਿੱਛੇ ਇਕ ਕਰੀਬ 2 ਸਾਲ ਦਾ ਅਤੇ ਇਕ ਕਰੀਬ ਢਾਈ ਮਹੀਨੇ ਦਾ ਬੇਟੇ ਛੱਡ ਗਈ ਹੈ। ਪੁਲਸ ਵੱਲੋਂ ਮ੍ਰਿਤਕਾ ਦੇ ਪਤੀ ਅਤੇ ਸੱਸ ਖ਼ਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ: ਕਪੂਰਥਲਾ: ਖਾਣਾ ਖਾਣ ਤੋਂ ਬਾਅਦ PTU ਦੇ 40 ਵਿਦਿਆਰਥੀਆਂ ਦੀ ਵਿਗੜੀ ਸਿਹਤ, ਹਸਪਤਾਲ ’ਚ ਦਾਖ਼ਲ