ਹਾਦਸੇ ’ਚ ਪਤੀ ਦੇ ਬਚਣ ਦੀ ਉਮੀਦ ਛੱਡ ਚੁੱਕੀ ਪਤਨੀ ਨੇ ਮੌਤ ਨੂੰ ਲਾਇਆ ਗਲੇ

Sunday, Jan 10, 2021 - 09:32 PM (IST)

ਹਾਦਸੇ ’ਚ ਪਤੀ ਦੇ ਬਚਣ ਦੀ ਉਮੀਦ ਛੱਡ ਚੁੱਕੀ ਪਤਨੀ ਨੇ ਮੌਤ ਨੂੰ ਲਾਇਆ ਗਲੇ

ਗੜ੍ਹਸ਼ੰਕਰ (ਸ਼ੋਰੀ)— ਇਥੋਂ ਦੇ ਨਜ਼ਦੀਕੀ ਪਿੰਡ ਬੀਰਮਪੁਰ ’ਚ ਇਕ ਪਰਵਾਸੀ ਔਰਤ ਨੇ ਅੱਜ ਸ਼ਾਮ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਗੜ੍ਹਸ਼ੰਕਰ ਪੁਲਸ ਸਟੇਸ਼ਨ ਤੋਂ ਅਸਿਸਟੈਂਟ ਸਬ ਇੰਸਪੈਕਟਰ ਕੇਹਰ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਦੀ ਰੀਟਾ ਦੇਵੀ ਪਤਨੀ ਨੀਰਜ ਦਾਸ ਨੇ ਘਰ ’ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਿ੍ਰਤਕਾ ਦਾ ਦੋ ਦਾ ਇਕ ਬੇਟਾ ਵੀ ਹੈ।

ਇਹ ਵੀ ਪੜ੍ਹੋ :  ਜਲੰਧਰ ’ਚ ਮੋਦੀ ਦਾ ਪੁਤਲਾ ਸਾੜਨ ਪੁੱਜੇ ਕਾਂਗਰਸੀ ਆਗੂਆਂ ਦੀ ਪੁਲਸ ਨਾਲ ਧੱਕਾ-ਮੁੱਕੀ

ਅਸਿਸਟੈਂਟ ਸਬ-ਇੰਸਪੈਕਟਰ ਕੇਹਰ ਸਿੰਘ ਨੇ ਦੱਸਿਆ ਕਿ ਪਤਾ ਚੱਲਿਆ ਹੈ ਕਿ ਕੱਲ੍ਹ ਬਗਵਾਈ ਤੋਂ ਬੀਰਮਪੁਰ ਨੂੰ ਰੀਟਾ ਦੇਵੀ ਆਪਣੇ ਪਤੀ ਨੀਰਜ ਦਾਸ ਨਾਲ ਆ ਰਹੀ ਸੀ ਕਿ ਰਸਤੇ ’ਚ ਇਨ੍ਹਾਂ ਦਾ ਸੜਕ ਹਾਦਸਾ ਹੋ ਗਿਆ। ਇਸ ਹਾਦਸੇ ਦੌਰਾਨ ਨੀਰਜ ਦਾਸ ਦੇ ਸਿਰ ’ਚ ਬਹੁਤ ਗੰਭੀਰ ਸੱਟਾਂ ਲੱਗੀਆਂ ਅਤੇ ਗੰਭੀਰ ਹਾਲਤ ’ਚ ਉਸ ਨੂੰ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸ਼ਾਇਦ ਰੀਟਾ ਦੇਵੀ ਆਪਣੇ ਫੱਟੜ ਹੋਏ ਪਤੀ ਦੇ ਬਚਣ ਦੀ ਨਾ ਉਮੀਦ ਹੋ ਗਈ ਅਤੇ ਮਾਨਸਿਕ ਤਣਾਅ ’ਚ ਉਸ ਨੇ ਇਹ ਕਦਮ ਪੁੱਟਿਆ।

ਇਹ ਵੀ ਪੜ੍ਹੋ :  ਡੀ. ਜੀ. ਪੀ. ਦਿਨਕਰ ਗੁਪਤਾ ਬੋਲੇ, ‘ਸਭ ਦੇ ਸਹਿਯੋਗ ਨਾਲ ਬਣਿਆ ਹੋਇਆ ਹੈ ‘ਲਾਅ ਐਂਡ ਆਰਡਰ’


author

shivani attri

Content Editor

Related News