ਜਲੰਧਰ: 77 ਸਾਲਾ ਮਹਿਲਾ ਨੇ ਅੱਗ ਲਗਾ ਕੇ ਕੀਤੀ ਜੀਵਨਲੀਲਾ ਖਤਮ

Tuesday, Nov 20, 2018 - 06:57 AM (IST)

ਜਲੰਧਰ (ਜਸਪ੍ਰੀਤ)— ਇਥੋਂ ਦੇ ਖਾਣਾ ਭਾਰਗਵ ਕੈਂਪ 'ਚ ਇਕ 77 ਸਾਲਾ ਬਜ਼ੁਰਗ ਮਹਿਲਾ ਵੱਲੋਂ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦੀ ਪਛਾਣ ਠਾਕੁਰ ਦੇਵੀ ਪਤਨੀ ਸਵ. ਅਜੀਤ ਸਿੰਘ ਦੇ ਰੂਪ 'ਚ ਹੋਈ ਹੈ। 

PunjabKesari

ਮਿਲੀ ਜਾਣਕਾਰੀ ਮੁਤਾਬਕ ਠਾਕੁਰ ਦੇਵੀ ਭਾਰਗਵ ਕੈਂਪ ਦੇ ਮਾਡਲ ਹਾਊਸ 'ਚ ਸਥਿਤ ਡਾਕਖਾਨਾ ਵਾਲੀ ਗਲੀ 'ਚ ਰਹਿੰਦੀ ਸੀ। ਇਸ ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਠਾਕੁਰ ਦੇਵੀ ਦੇ ਘਰ ਅੱਜ ਸਵੇਰੇ ਕੰਮ ਕਰਨ ਵਾਲੀ ਔਰਤ ਆਈ ਅਤੇ ਉਸ ਨੇ ਦੇਖਿਆ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਅੰਦਰੋਂ ਸੜਨ ਦੀ ਬਦਬੂੰ ਆ ਰਹੀ ਸੀ। ਇਸ ਸਬੰਧੀ ਉਕਤ ਮਹਿਲਾ ਨੇ ਤੁਰੰਤ ਨੇੜੇ ਦੇ ਲੋਕਾਂ ਨੂੰ ਸੂਚਨਾ ਦਿੱਤੀ। ਜਦੋਂ ਮੌਕੇ 'ਤੇ ਪਹੁੰਚ ਕੇ ਲੋਕਾਂ ਨੇ ਦਰਵਾਜ਼ਾ ਤੋੜਿਆ ਤਾਂ ਅੰਦਰ ਦੇਖਿਆ ਕਿ ਬਜ਼ੁਰਗ ਮਹਿਲਾ ਦੀ ਸੜੀ ਹੋਈ ਲਾਸ਼ ਪਈ ਹੋਈ ਸੀ। ਇਸ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ।

ਸੂਚਨਾ ਪਾ ਕੇ ਮੌਕੇ 'ਤੇ ਖਾਣਾ ਭਾਰਗਵ ਕੈਂਪ ਦੇ ਇੰਚਾਰਜ ਬਰਜਿੰਦਰ ਸਿੰਘ ਪੁਲਸ ਪਾਰਟੀ ਸਮੇਤ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਬਜ਼ੁਰਗ ਮਹਿਲਾ ਕਿਸੇ ਹੋਰ ਸ਼ਹਿਰ 'ਚ ਰਹਿੰਦੀ ਸੀ, ਜਿੱਥੇ ਉਸ ਦਾ ਵਧੀਆ ਕਾਰੋਬਾਰ ਸੀ। ਕਾਰੋਬਾਰ 'ਚ ਘਾਟਾ ਪੈਣ ਕਰਕੇ ਉਹ ਜਲੰਧਰ 'ਚ ਆ ਕੇ ਰਹਿਣ ਲੱਗੀ ਸੀ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News