ਪਤੀ ਤੇ ਮਾਪਿਅਾਂ ਦੀ ਮੌਤ ਤੋਂ ਪ੍ਰੇਸ਼ਾਨ ਔਰਤ ਨੇ ਲਿਆ ਫਾਹ
Wednesday, Jul 11, 2018 - 06:15 AM (IST)

ਨਕੋਦਰ, (ਰਜਨੀਸ਼)— ਥਾਣਾ ਸਦਰ ਅਧੀਨ ਆਉਂਦੇ ਪਿੰਡ ਗੋਹੀਰ ਵਿਖੇ ਇਕ ਵਿਆਹੁਤਾ ਵਲੋਂ ਘਰ ’ਚ ਫਾਹ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ। ਮ੍ਰਿਤਕਾ ਦੇ ਭਰਾ ਜੀਵਨ ਪੁੱਤਰ ਸੁਰਿੰਦਰਪਾਲ ਵਾਸੀ ਪਿੰਡ ਗੋਹੀਰ ਨੇ ਪੁਲਸ ਨੂੰ ਦੱਸਿਆ ਕਿ ਉਹ ਤਿੰਨ ਭੈਣਾਂ ਦਾ ਇਕੱਲਾ ਭਰਾ ਹੈ। ਉਸ ਦੀ ਭੈਣ ਜੋਤੀ ਦਾ ਵਿਆਹ ਪਿੰਡ ਸ਼ੰਕਰ ਵਾਸੀ ਬੂਟਾ ਨਾਲ ਹੋਇਆ ਸੀ। ਕਰੀਬ 3 ਸਾਲ ਪਹਿਲਾਂ ਬੂਟਾ ਦੀ ਮੌਤ ਉਪਰੰਤ ਜੋਤੀ ਪਿੰਡ ਗੋਹੀਰ ਵਿਖੇ ਆ ਕੇ ਰਹਿਣ ਲੱਗ ਪਈ ਸੀ। ਉਸ ਦੀ ਮਾਤਾ ਜਸਵਿੰਦਰ ਕੌਰ ਅਤੇ ਪਿੰਤਾ ਸੁਰਿੰਦਰਪਾਲ ਦੀ ਵੀ ਮੌਤ ਹੋ ਚੁੱਕੀ ਹੈ। ਪਤੀ ਬੂਟਾ ਅਤੇ ਮਾਤਾ-ਪਿਤਾ ਦੀ ਮੌਤ ਹੋ ਜਾਣ ਕਾਰਨ ਜੋਤੀ ਪ੍ਰੇਸ਼ਾਨ ਰਹਿੰਦੀ ਸੀ।
ਪ੍ਰੇਸ਼ਾਨੀ ਕਾਰਨ ਜੋਤੀ ਨੇ ਕਮਰੇ ਦੇ ਗਾਰਡਰ ਨਾਲ ਚੁੰਨੀ ਬੰਨ੍ਹ ਕੇ ਫਾਹ ਲੈ ਲਿਆ। ਪੁਲਸ ਨੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।