ਬੀਮਾਰ ਔਰਤ ਦੀ ਦੇਖਭਾਲ ਲਈ ਰੱਖੀ ਔਰਤ ਨੇ ਪਤੀ ਨਾਲ ਮਿਲ ਕੇ ਕੀਤਾ ਵੱਡਾ ਕਾਰਾ

Tuesday, Jan 10, 2023 - 05:45 AM (IST)

ਬੀਮਾਰ ਔਰਤ ਦੀ ਦੇਖਭਾਲ ਲਈ ਰੱਖੀ ਔਰਤ ਨੇ ਪਤੀ ਨਾਲ ਮਿਲ ਕੇ ਕੀਤਾ ਵੱਡਾ ਕਾਰਾ

ਜਲੰਧਰ (ਸੁਰਿੰਦਰ) : ਲਾਜਪਤ ਨਗਰ 'ਚੋਂ ਔਰਤ ਨੇ ਪਤੀ ਨਾਲ ਮਿਲ ਕੇ 11 ਲੱਖ ਰੁਪਏ ਚੋਰੀ ਕਰ ਲਏ। ਇਸ ਬਾਰੇ ਜਦੋਂ ਮਕਾਨ ਮਾਲਕ ਪੁਸ਼ਪਿੰਦਰ ਨੂੰ ਪਤਾ ਲੱਗਾ ਤਾਂ ਉਸ ਨੇ ਥਾਣਾ ਨੰਬਰ 4 ਵਿਚ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਸ ਨੇ ਔਰਤ ਅਤੇ ਉਸਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਪਰਿਵਾਰ ਵਾਲਿਆਂ ਦੇ ਦੇਖ ਉੱਡੇ ਹੋਸ਼

ਦੋਵਾਂ ਕੋਲੋਂ ਕਾਰਾਂ ਅਤੇ ਸੋਨੇ-ਚਾਂਦੀ ਦੇ ਗਹਿਣੇ ਵੀ ਬਰਾਮਦ ਹੋਏ ਹਨ। ਮੁਲਜ਼ਮਾਂ ਦੇ ਸ਼ੌਕ ਬਹੁਤ ਹਾਈ-ਫਾਈ ਸਨ। ਥਾਣਾ ਨੰਬਰ 4 ਦੇ ਐੱਸ. ਐੱਚ. ਓ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਪੀੜਤ ਪੁਸ਼ਪਿੰਦਰ ਨਿਵਾਸੀ ਲਾਜਪਤ ਨਗਰ ਨੇ 7 ਜਨਵਰੀ ਨੂੰ ਸ਼ਿਕਾਇਤ ਲਿਖਵਾਈ ਸੀ ਕਿ ਉਨ੍ਹਾਂ 5 ਦਸੰਬਰ ਨੂੰ ਆਪਣੀ ਮਾਂ ਦੀ ਦੇਖਭਾਲ ਲਈ ਇਕ ਔਰਤ ਨੂੰ ਰੱਖਿਆ ਸੀ, ਜਿਸ ਨੇ ਆਪਣੇ ਪਤੀ ਨਾਲ ਮਿਲ ਕੇ ਬੈੱਡਰੂਮ ਦੇ ਦਰਾਜ ਵਿੱਚੋਂ 11 ਲੱਖ ਰੁਪਏ ਚੋਰੀ ਕਰ ਲਏ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਮੁਲਜ਼ਮ ਨੀਤੂ ਅਤੇ ਉਸਦੇ ਪਤੀ ਰਾਮ ਕੁਮਾਰ ਨਿਵਾਸੀ ਜੈਨਾ ਨਗਰ, ਘਾਹ ਮੰਡੀ ਖ਼ਿਲਾਫ਼ ਧਾਰਾ 381 ਅਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗਰੁੱਪ ਦਾ ਸ਼ੂਟਰ ਦੱਸ ਕੇ ਜਿਊਲਰਸ ਤੋਂ ਮੰਗੀ ਫਿਰੌਤੀ, ਜਾਨੋਂ ਮਾਰਨ ਦੀ ਦਿੱਤੀ ਧਮਕੀ

ਐੱਸ. ਐੱਚ. ਓ. ਮੁਕੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੀਤੂ ਅਤੇ ਉਸਦੇ ਪਤੀ ਰਾਮ ਕੁਮਾਰ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਤਾਂ ਉਨ੍ਹਾਂ ਕੋਲੋਂ 2 ਕਾਰਾਂ, ਆਈਫੋਨ, 41 ਹਜ਼ਾਰ ਰੁਪਏ, ਸੋਨੇ ਦੀ ਚੇਨ, ਰਿੰਗ, ਚਾਂਦੀ ਦਾ ਕੜਾ, ਲਾਕੇਟ ਅਤੇ ਹੋਰ ਸਾਮਾਨ ਬਰਾਮਦ ਕੀਤਾ। ਦੋਵਾਂ ਮੁਲਜ਼ਮਾਂ ਦਾ 2 ਦਿਨ ਦਾ ਰਿਮਾਂਡ ਲਿਆ ਗਿਆ ਹੈ ਤੇ ਦੋਵਾਂ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ।


author

Mandeep Singh

Content Editor

Related News