ਦੂਜਾ ਵਿਆਹ ਕਰਵਾ ਕੇ ਵੀ 8 ਸਾਲ ਚਲਾਕੀ ਖੇਡਦੀ ਰਹੀ ਵਿਆਹੁਤਾ, ਪਹਿਲੇ ਸਹੁਰੇ ਨੇ ਖੋਲ੍ਹਿਆ ਕੱਚਾ ਚਿੱਠਾ
Friday, Jul 08, 2022 - 11:57 AM (IST)
ਮੁੱਲਾਂਪੁਰ ਦਾਖਾ (ਕਾਲੀਆ) : ਥਾਣਾ ਦਾਖਾ ਦੀ ਪੁਲਸ ਨੇ ਇਕ ਅਜਿਹੀ ਵਿਆਹੁਤਾ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜੋ ਪਹਿਲੇ ਪਤੀ ਦੀ ਮੌਤ ਉਪਰੰਤ ਦੂਜਾ ਵਿਆਹ ਕਰਵਾਉਣ ਤੋਂ ਬਾਅਦ ਵੀ ਵਿਧਵਾ ਦੀ ਪੈਨਸ਼ਨ ਲੈਂਦੀ ਰਹੀ। ਪੁਲਸ ਨੇ ਇਹ ਮਾਮਲਾ ਸੁਖਦੇਵ ਸਿੰਘ ਦੇ ਬਿਆਨਾਂ ’ਤੇ ਰਣਜੀਤ ਕੌਰ ਪਤਨੀ ਪਰਮਿੰਦਰ ਸਿੰਘ ਪੁੱਤਰੀ ਸੁਖਦੇਵ ਸਿੰਘ ਵਾਸੀ ਪਿੰਡ ਕੜਿਆਲ (ਮੋਗਾ) ਹਾਲ ਵਾਸੀ ਪਿੰਡ ਦਾਖਾ ਖ਼ਿਲਾਫ਼ ਦਰਜ ਕੀਤਾ ਹੈ।
ਇਹ ਵੀ ਪੜ੍ਹੋ : CM ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਨਨਾਣ ਨਾਲ ਪਾਇਆ ਗਿੱਧਾ, ਦੇਖੋ ਖੁਸ਼ਨੁਮਾ ਪਲਾਂ ਦੀਆਂ ਤਸਵੀਰਾਂ
ਪੀੜਤ ਸੁਖਦੇਵ ਸਿੰਘ ਨੇ ਇਕ ਦਰਖ਼ਾਸਤ ਐੱਸ. ਐੱਸ. ਪੀ. ਨੂੰ ਦਿੱਤੀ ਸੀ, ਜਿਸ ਦੀ ਪੜਤਾਲ ਉਪ ਪੁਲਸ ਕਪਤਾਨ ਨੇ ਕੀਤੀ ਸੀ। ਜਾਂਚ ’ਚ ਪਾਇਆ ਗਿਆ ਕਿ ਸੁਖਦੇਵ ਸਿੰਘ ਦੇ ਪੁੱਤਰ ਮਨਪ੍ਰੀਤ ਸਿੰਘ ਦਾ ਵਿਆਹ ਸਾਲ 2008 ’ਚ ਰਣਜੀਤ ਕੌਰ ਨਾਲ ਹੋਇਆ ਸੀ ਅਤੇ ਮਨਪ੍ਰੀਤ ਸਿੰਘ ਦੀ 2012 'ਚ ਮੌਤ ਹੋ ਜਾਣ ਉਪਰੰਤ ਰਣਜੀਤ ਕੌਰ ਨੇ ਆਪਣਾ ਦੂਜਾ ਵਿਆਹ 6 ਜੁਲਾਈ 2014 'ਚ ਪਰਮਿੰਦਰ ਸਿੰਘ ਪੁੱਤਰ ਗੁਰਦਰਸ਼ਨ ਸਿੰਘ ਵਾਸੀ ਪਿੰਡ ਕੜਿਆਲ (ਮੋਗਾ) ਨਾਲ ਕਰਵਾਇਆ ਸੀ। ਰਣਜੀਤ ਕੌਰ ਦੇ ਨਾਂ ’ਤੇ ਆਧਾਰ ਕਾਰਡ ਬਣਿਆ ਹੋਇਆ ਹੈ, ਉਸ 'ਚ ਰਣਜੀਤ ਕੌਰ ਕੇਅਰ ਆਫ ਮਨਪ੍ਰੀਤ ਸਿੰਘ ਵਾਸੀ ਪੱਤੀ ਬੂੜਾ ਰਵਿਦਾਸ ਗੁਰਦੁਆਰਾ ਪਿੰਡ ਅਤੇ ਡਾਕਖਾਨਾ ਦੇ ਨਾਮ 'ਤੇ ਪਤਾ ਦਰਜ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਦੇ ਵਿਆਹ ਦੀ ਖ਼ਬਰ ਮਗਰੋਂ ਸੋਸ਼ਲ ਮੀਡੀਆ 'ਤੇ Memes ਦਾ ਆਇਆ ਹੜ੍ਹ (ਤਸਵੀਰਾਂ)
ਇਸ ਤੋਂ ਇਲਾਵਾ ਰਣਜੀਤ ਕੌਰ ਦੇ ਨਾਂ ’ਤੇ ਵਿਧਵਾ ਅਤੇ ਆਸ਼ਰਿਤ ਵਿੱਤੀ ਸਹਾਇਤਾ ਦੇ ਆਧਾਰ ’ਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਲੁਧਿਆਣਾ ਵੱਲੋਂ ਪੈਨਸ਼ਨ ਮਨਜ਼ੂਰ ਕੀਤੀ ਗਈ ਹੈ। ਰਣਜੀਤ ਕੌਰ ਨੇ ਹੁਣ ਆਪਣੇ ਪੇਸ਼ ਕੀਤੇ ਅੰਗਰੇਜ਼ੀ ਦੇ ਲਿਖਤੀ ਬਿਆਨ ’ਚ ਦੂਜਾ ਵਿਆਹ ਨਾ ਹੋਣ ਬਾਰੇ ਲਿਖਿਆ ਹੈ, ਜਦੋਂ ਕਿ ਗ੍ਰੰਥੀ ਸਿੰਘ ਮੁਤਾਬਕ ਰਣਜੀਤ ਕੌਰ ਦਾ 6 ਜੁਲਾਈ, 2014 ਨੂੰ ਪਰਮਿੰਦਰ ਸਿੰਘ ਪੁੱਤਰ ਗੁਰਦਰਸ਼ਨ ਸਿੰਘ ਵਾਸੀ ਕੜਿਆਲ (ਮੋਗਾ) ਨਾਲ ਵਿਆਹ ਹੋਇਆ ਹੈ। ਕਾਨੂੰਨੀ ਰਾਏ ਲੈਣ ਉਪਰੰਤ ਰਣਜੀਤ ਕੌਰ ਖ਼ਿਲਾਫ਼ ਐੱਸ. ਐੱਸ. ਪੀ. ਦੇ ਹੁਕਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ, ਜਿਸ ਦੀ ਜਾਂਚ ਏ. ਐੱਸ. ਆਈ. ਚਮਕੌਰ ਸਿੰਘ ਕਰ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ