ਚੁੱਲੇ ''ਚ ਖਾਣਾ ਬਣਾਉਂਦਿਆਂ ਸੈਂਟ ਦੀ ਸ਼ੀਸ਼ੀ ਫੱਟਣ ਨਾਲ ਔਰਤ ਝੁਲਸੀ

Monday, Dec 04, 2017 - 01:36 PM (IST)

ਚੁੱਲੇ ''ਚ ਖਾਣਾ ਬਣਾਉਂਦਿਆਂ ਸੈਂਟ ਦੀ ਸ਼ੀਸ਼ੀ ਫੱਟਣ ਨਾਲ ਔਰਤ ਝੁਲਸੀ


ਬਟਾਲਾ (ਸੈਂਡੀ)- ਬੀਤੀ ਦੇਰ ਸ਼ਾਮ ਚੁੱਲੇ 'ਚ ਅੱਗ ਬਾਲ ਕੇ ਖਾਣਾ ਬਣਾਉਂਦਿਆ ਅਚਾਨਕ ਬੋਤਲ ਫੱਟਣ ਨਾਲ ਇੱਕ ਔਰਤ ਦੇ ਝੁਲਸਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਪੀੜਤ ਕੁਲਵਿੰਦਰ ਕੌਰ ਪਤਨੀ ਦਿਲਬਾਗ ਸਿੰਘ ਵਾਸੀ ਬੱਗਾ ਜ਼ਿਲ੍ਹਾ ਅੰਮ੍ਰਿਤਸਰ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਮੈਂ ਆਪਣੇ ਘਰ 'ਚ ਚੁੱਲੇ 'ਤੇ ਖਾਣਾ ਬਣਾ ਰਹੀ ਸੀ, ਕਿ ਬੱਚਿਆਂ ਨੇ ਚੁੱਲੇ 'ਚ ਸੈਂਟ ਵਾਲੀ ਸ਼ੀਸ਼ੀ ਸੁੱਟ ਦਿੱਤੀ, ਜੋ ਚੁੱਲੇ 'ਚ ਹੀ ਫਟ ਗਈ। ਜਿਸ ਦਾ ਜ਼ੋਰਦਾਰ ਧਮਾਕਾ ਹੋਇਆ ਅਤੇ ਸ਼ੀਸ਼ੀ ਦੇ ਟੁੱਕੜੇ ਮੇਰੀ ਅੱਖ 'ਚ ਵੱਜ ਗਏ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਮੈਨੂੰ ਇਲਾਜ਼ ਲਈ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ।


Related News