ਜੇਠ ਨੇ ਟੱਪੀਆਂ ਸ਼ਰਮ ਦੀਆਂ ਹੱਦਾਂ, ਭਰਜਾਈ ਨਾਲ ਕੀਤਾ ਜਬਰ-ਜ਼ਨਾਹ

Saturday, Aug 17, 2019 - 10:29 AM (IST)

ਜੇਠ ਨੇ ਟੱਪੀਆਂ ਸ਼ਰਮ ਦੀਆਂ ਹੱਦਾਂ, ਭਰਜਾਈ ਨਾਲ ਕੀਤਾ ਜਬਰ-ਜ਼ਨਾਹ

ਜਲੰਧਰ (ਰਮਨ)— ਥਾਣਾ ਮਕਸੂਦਾਂ ਦੇ ਪਿੰਡ ਗਿੱਲਾਂ 'ਚ ਜੇਠ ਵੱਲੋਂ ਆਪਣੀ ਭਰਜਾਈ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਕਸੂਦਾਂ ਪੁਲਸ ਨੇ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਉਸ ਦੇ ਜੇਠ ਨੂੰ ਜਬਰ-ਜ਼ਨਾਹ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ।
ਥਾਣਾ ਮਕਸੂਦਾਂ ਦੇ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਗਿੱਲਾਂ ਦੀ 2 ਬੱਚਿਆਂ ਦੀ 40 ਸਾਲਾ ਮਾਂ ਨੇ ਸ਼ਿਕਾਇਤ ਦਿੱਤੀ ਸੀ ਕਿ 12 ਅਗਸਤ ਸ਼ਾਮ 5 ਵਜੇ ਉਹ ਘਰ 'ਚ ਇਕੱਲੀ ਸੀ, ਜਿਸ ਦਾ ਫਾਇਦਾ ਉਠਾ ਕੇ ਉਸ ਦੇ ਜੇਠ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਸਾਂਝਾ ਪਰਿਵਾਰ ਹੋਣ ਕਾਰਨ ਘਟਨਾ ਸਮੇਂ ਘਰ 'ਚ ਸਿਰਫ ਉਹ ਦੋਵੇਂ ਹੀ ਸਨ। ਔਰਤ ਦੇ ਪਤੀ ਦੀ ਮੌਤ ਹੋ ਚੁੱਕੀ ਹੈ, ਜਦਕਿ ਉਸ ਦੇ ਦੋਵੇਂ ਲੜਕੇ ਕੰਮ 'ਤੇ ਗਏ ਹੋਏ ਸਨ। ਪੁਲਸ ਨੇ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਕੁਲਵੰਤ ਸਿੰਘ ਜੇਠ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕੁਲਵੰਤ ਸਿੰਘ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ, ਜਿਸ ਦਾ ਕੋਈ ਬੱਚਾ ਨਹੀਂ ਹੈ। ਪੁਲਸ ਨੇ ਦੱਸਿਆ ਕਿ ਔਰਤ ਦਾ ਮੈਡੀਕਲ ਕਰਵਾਇਆ ਗਿਆ, ਜਿਸ ਦੀ ਰਿਪੋਰਟ ਆਉਣੀ ਬਾਕੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

shivani attri

Content Editor

Related News