ਫਗਵਾੜਾ: ਜੀਜੇ ਨੇ ਸਹੁਰੇ ਘਰ ਆ ਕੇ ਸਾਲੀ ਦਾ ਕੀਤਾ ਕਤਲ, ਪਿੱਛੋਂ ਖ਼ੁਦ ਨੂੰ ਵੀ ਇੰਝ ਲਾਇਆ ਮੌਤ ਦੇ ਗਲੇ

Saturday, Oct 10, 2020 - 06:17 PM (IST)

ਫਗਵਾੜਾ: ਜੀਜੇ ਨੇ ਸਹੁਰੇ ਘਰ ਆ ਕੇ ਸਾਲੀ ਦਾ ਕੀਤਾ ਕਤਲ, ਪਿੱਛੋਂ ਖ਼ੁਦ ਨੂੰ ਵੀ ਇੰਝ ਲਾਇਆ ਮੌਤ ਦੇ ਗਲੇ

ਫਗਵਾੜਾ (ਹਰਜੋਤ ਚਾਨਾ)— ਫਗਵਾੜਾ ਦੇ ਪਿੰਡ ਖੇੜਾ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਥੇ ਦਿਨ-ਦਿਹਾੜੇ ਇਕ ਵਿਅਕਤੀ ਵੱਲੋਂ ਆਪਣੀ ਹੀ ਸਾਲੀ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਫਗਵਾੜਾ ਦੇ ਨੇੜਲੇ ਪਿੰਡ ਖੇੜਾ ਵਿਖੇ ਇਕ ਜੀਜੇ ਨੇ ਪੇਕੇ ਘਰ ਰਹਿ ਰਹੀ ਸਾਲੀ ਦਾ ਸ਼ੱਕੀ ਹਾਲਾਤ 'ਚ ਕਤਲ ਕਰ ਦਿੱਤਾ ਅਤੇ ਬਾਅਦ 'ਚ ਆਪ ਵੀ ਉਸੇ ਹੀ ਕਮਰੇ 'ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਦੀ ਸੂਚਨਾ ਪੁਲਸ ਨੂੰ ਮਿਲਣ 'ਤੇ ਪੁਲਸ ਮੌਕੇ 'ਤੇ ਪੁੱਜੀ ਅਤੇ ਉਕਤ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ।    

ਇਹ ਵੀ ਪੜ੍ਹੋ: ਅੰਮ੍ਰਿਤਸਰ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ਹਥਿਆਰਾਂ ਤੇ ਸਾਥੀਆਂ ਸਣੇ ਗੈਂਗਸਟਰ ਕੀਤਾ ਕਾਬੂ

PunjabKesari

ਇਹ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਸਤਨਾਮਪੁਰਾ ਊਸ਼ਾ ਰਾਣੀ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਛਾਣ ਪ੍ਰਵੀਨ (32) ਪਤਨੀ ਨਾਰੰਗ ਚੰਦ ਵਾਸੀ ਜੰਡਿਆਲੀ (ਜਲੰਧਰ) ਵਜੋਂ ਹੋਈ ਹੈ ਜਦਕਿ ਜੀਜੇ ਦੀ ਪਛਾਣ ਬੋਧਰਾਜ (40) ਪੁੱਤਰ ਬਹਾਦਰ ਸਿੰਘ ਵਾਸੀ ਜੇਠੂਮਜਾਰਾ (ਨਵਾਂਸ਼ਹਿਰ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਜੀਜਾ ਅੱਜ ਸਵੇਰੇ ਆਪਣੀ ਸਾਲੀ ਨੂੰ ਫ਼ੋਨ ਕਰ ਰਿਹਾ ਸੀ ਪਰ ਉਸ ਨੇ ਫ਼ੋਨ ਨਹੀਂ ਚੁੱਕਿਆ ਅਤੇ ਉਹ ਖ਼ੁਦ ਹੀ ਪਿੰਡ ਆ ਪੁੱਜੇ।

ਇਹ ਵੀ ਪੜ੍ਹੋ: ਆਰਥਿਕ ਤੰਗੀ ਨੇ ਨੌਜਵਾਨ ਨੂੰ ਕਰ 'ਤਾ ਖ਼ੌਫ਼ਨਾਕ ਕਦਮ ਚੁੱਕਣ 'ਤੇ ਮਜਬੂਰ, ਵੇਖ ਪਤਨੀ ਦੇ ਉੱਡੇ ਹੋਸ਼

PunjabKesari

ਜੀਜਾ ਆਉਂਦਿਆਂ ਹੀ ਸਾਲੀ ਨੂੰ ਰਸੋਈ 'ਚੋਂ ਖਿੱਚ ਕੇ ਕਮਰੇ 'ਚ ਲੈ ਗਿਆ, ਜਿੱਥੇ ਉਸ ਨੇ ਕੁੰਡੀ ਲੱਗਾ ਕੇ ਇਸ ਨੂੰ ਮਾਰ ਮੁਕਾਇਆ। ਜਦਕਿ ਜੀਜੇ ਬੋਧਰਾਜ ਨੇ ਉਸੇ ਕਮਰੇ 'ਚ ਆਪਣੇ ਆਪ ਨੂੰ ਚੁੰਨੀ ਨਾਲ ਬੰਨ੍ਹ ਕੇ ਗਾਡਰ ਨਾਲ ਫ਼ਾਹਾ ਲੈ ਕੇ ਉਸੇ ਹੀ ਮੰਜੇ 'ਤੇ ਆਪਣੇ ਆਪ ਨੂੰ ਮਾਰ ਮੁਕਾਇਆ। ਐੱਸ. ਐੱਚ. ਓ. ਨੇ ਦੱਸਿਆ ਕਿ ਲੜਕੀ ਦੇ ਸਰੀਰ 'ਤੇ ਕੋਈ ਨਿਸ਼ਾਨ ਨਹੀਂ ਪਾਇਆ ਗਿਆ ਹੈ ਕਿ ਉਸ ਨੂੰ ਕਿਸ ਚੀਜ਼ ਨਾਲ ਮਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੋਵੇਗੀ। ਪੁਲਸ ਨੇ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਪੰਜਾਬ ਬੰਦ ਦਾ ਭਰਵਾਂ ਹੁੰਗਾਰਾ, ਟਾਇਰ ਸਾੜ ਜ਼ਬਦਰਸਤ ਪ੍ਰਦਰਸ਼ਨ ਕਰ ਕੱਢੀ ਭੜਾਸ


author

shivani attri

Content Editor

Related News