ਪਤੀ ਦਾ ਖ਼ੌਫ਼ਨਾਕ ਕਾਰਾ, ਰਾਤ ਨੂੰ ਸੁੱਤੀ ਪਈ ਪਤਨੀ ’ਤੇ ਸੁੱਟ ਦਿੱਤਾ ਗਰਮਾ-ਗਰਮ ਤੇਲ

2/28/2021 7:43:30 PM

ਡੇਰਾਬੱਸੀ (ਅਨਿਲ)-ਡੇਰਾਬੱਸੀ-ਗੁਲਾਬਗੜ੍ਹ ਰੋਡ ’ਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਘਿਨਾਉਣਾ ਅਪਰਾਧ ਕਰਦਿਆਂ ਇਕ ਵਿਅਕਤੀ ਨੇ ਰਾਤ ਨੂੰ ਸੁੱਤੀ ਹੋਈ ਆਪਣੀ ਪਤਨੀ ’ਤੇ ਗਰਮ ਤੇਲ ਸੁੱਟ ਦਿੱਤਾ। ਤੇਲ ਉਸ ਦੇ ਚਿਹਰੇ, ਛਾਤੀ, ਮੋਢਿਆਂ ਅਤੇ ਬਾਹਾਂ ’ਤੇ ਪਿਆ। ਔਰਤ ਦੇ ਰੌਲਾ ਪਾਉਣ ਤੋਂ ਬਾਅਦ ਉਸ ਦਾ ਮੌਕੇ ਤੋਂ ਪਤੀ ਫਰਾਰ ਹੋ ਗਿਆ। ਔਰਤ 15 ਤੋਂ 20 ਫ਼ੀਸਦੀ ਝੁਲਸ ਗਈ, ਜਿਸ ਨੂੰ ਜੀ. ਐੱਮ. ਸੀ. ਐੱਚ., ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ ਹੈ। ਉਸ ਨੇ ਆਪਣੇ ਪਤੀ ’ਤੇ ਹੱਤਿਆ ਦੇ ਇਰਾਦੇ ਨਾਲ ਤੇਲ ਪਾਉਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਕੈਪਟਨ ਵੱਲੋਂ ਸ਼ਹੀਦ ਪਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਤੇ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ

ਜਾਣਕਾਰੀ ਮੁਤਾਬਕ ਅੰਗਰੇਜ਼ ਸਿੰਘ ਗੁਲਾਬਗੜ੍ਹ ਪੇਸ਼ੇ ਤੋਂ ਆਟੋ ਚਾਲਕ ਅਤੇ ਸੀਵਰੇਜ਼ ਦਾ ਠੇਕੇਦਾਰ ਹੈ। ਉਸ ਦੀ ਪਤਨੀ ਰਾਣੀ (35) ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਸ ਦਾ ਪਤੀ ਰਾਤ 8 ਵਜੇ ਆਇਆ ਅਤੇ ਬੱਚਿਆਂ ਨਾਲ ਟੀ. ਵੀ. ਵੇਖਣਾ ਸ਼ੁਰੂ ਕਰ ਦਿੱਤਾ। ਉਸ ਨੂੰ ਨੀਂਦ ਆ ਰਹੀ ਸੀ ਅਤੇ ਉਹ ਆਪਣੇ ਕਮਰੇ ਵਿਚ ਚਲੀ ਗਈ। ਤਕਰੀਬਨ ਡੇਢ ਵਜੇ ਉਸ ਦਾ ਪਤੀ ਕਮਰੇ ਵਿਚ ਆਇਆ ਅਤੇ ਨਾਂ ਲੈ ਕੇ ਆਵਾਜ਼ ਦਿੱਤੀ। ਇਸ ਤੋਂ ਪਹਿਲਾਂ ਕਿ ਉਹ ਉੱਠਦੀ ਕਿ ਉਸ ਨੇ ਡੋਲੂ ਵਿਚ ਲਿਆਂਦਾ ਗਰਮ ਤੇਲ ਉਸ ਦੇ ਮੂੰਹ ’ਤੇ ਸੁੱਟ ਦਿੱਤਾ ਅਤੇ ਫਰਾਰ ਹੋ ਗਿਆ ਅਤੇ ਗੁਆਂਢੀਆਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:  ਜਦੋਂ ਵਿਆਹ ਦੇ ਮੰਡਪ ’ਤੇ ਪੁੱਜੀ ਮੁੰਡੇ ਦੀ ਪ੍ਰੇਮਿਕਾ, ਫਿਰ ਹੋਇਆ ਉਹ, ਜਿਸ ਨੂੰ ਵੇਖ ਲਾੜੀ ਦੇ ਵੀ ਉੱਡੇ ਹੋਸ਼

ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਮੇਵਾ ਸਿੰਘ ਨੇ ਕਿਹਾ ਕਿ ਰਾਣੀ ਦੇ ਚਿਹਰੇ, ਬਾਂਹਾਂ, ਬੁੱਲ੍ਹਾਂ, ਹੱਥ ਅਤੇ ਮੋਢੇ ਅਤੇ ਛਾਤੀ ਬੁਰੀ ਤਰ੍ਹਾਂ ਝੁਲਸ ਗਏ ਹਨ। ਉਹ ਬੋਲਣ ਦੀ ਸਥਿਤੀ ਵਿਚ ਨਹੀਂ ਸੀ ਪਰ ਜ਼ੀਰਕਪੁਰ ਵਿਚ ਰਹਿ ਰਹੀ ਉਸ ਦੀ ਭੈਣ ਸੁਮਨਪ੍ਰੀਤ ਦੇ ਆਉਣ ਤੋਂ ਬਾਅਦ, ਉਸ ਨੇ ਆਪਣੇ ਪਤੀ ਅੰਗਰੇਜ਼ ਸਿੰਘ ’ਤੇ ਹੱਤਿਆ ਦੇ ਇਰਾਦੇ ਨਾਲ ਤੇਲ ਸੁੱਟਣ ਦਾ ਦੋਸ਼ ਲਗਾਇਆ ਹੈ। ਸੁਮਨ ਅਤੇ ਰਾਣੀ ਇਕੋ ਪਰਿਵਾਰ ਵਿਚ ਪਿੰਡ ਚੱਕ ਫਤਿਹ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਵਿਖੇ ਵਿਆਹੀਆਂ ਹੋਈਆਂ ਹਨ।

ਇਹ ਵੀ ਪੜ੍ਹੋ:  ਭੈਣਾਂ ਨੇ ਰੱਖੜੀ ਬੰਨ੍ਹ ਤੇ ਸਿਰ 'ਤੇ ਸਿਹਰਾ ਸਜਾ ਇਕਲੌਤੇ ਭਰਾ ਨੂੰ ਦਿੱਤੀ ਅੰਤਿਮ ਵਿਦਾਈ, ਭੁੱਬਾਂ ਮਾਰ ਰੋਇਆ ਪਰਿਵਾਰ

ਨੋਟ- ਇਸ ਖ਼ਬਰ ਨਾਲ ਸੰਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor shivani attri