ਸਿਵਲ ਹਸਪਤਾਲ ''ਚ ਮਾਂ ਦੇ ਇਲਾਜ ਲਈ ਆਈ ਔਰਤ ਨੂੰ ਵਿਅਕਤੀ ਨੇ ਬਣਾਇਆ ਹਵਸ ਦਾ ਸ਼ਿਕਾਰ

Monday, Aug 12, 2024 - 04:14 AM (IST)

ਜਲੰਧਰ (ਸ਼ੋਰੀ)- ਕੋਲਕਾਤਾ ਦੇ ਸਰਕਾਰੀ ਹਸਪਤਾਲ ਦੇ ਕੰਪਲੈਕਸ ਵਿਚ ਮਹਿਲਾ ਡਾਕਟਰ ਨਾਲ ਜਬਰ-ਜ਼ਨਾਹ ਤੇ ਮੁਲਜ਼ਮ ਵੱਲੋਂ ਉਸ ਦੀ ਹੱਤਿਆ ਕਰਨ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਜਲੰਧਰ ਦੇ ਸਿਵਲ ਹਸਪਤਾਲ ਕੰਪਲੈਕਸ ਵਿਚ ਵੀ ਇਕ ਵਿਆਹੁਤਾ ਔਰਤ ਨੂੰ ਹਵਸ ਦਾ ਸ਼ਿਕਾਰ ਬਣਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ। ਔਰਤ ਵੱਲੋਂ ਰੌਲਾ ਪਾਉਣ ਤੋਂ ਬਾਅਦ ਘਟਨਾ ਦਾ ਖੁਲਾਸਾ ਹੋਇਆ, ਜਿਸ ਤੋਂ ਬਾਅਦ ਥਾਣਾ ਨੰ. 4 ਦੇ ਐੱਸ.ਐੱਚ.ਓ. ਹਰਦੇਵ ਸਿੰਘ ਪੁਲਸ ਪਾਰਟੀ ਸਮੇਤ ਸਿਵਲ ਹਸਪਤਾਲ ਪਹੁੰਚੇ।

ਮੁਲਜ਼ਮ ਦੀ ਪਛਾਣ ਲਈ ਮੈਡੀਕਲ ਸੁਪਰਡੈਂਟ ਦਫਤਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਚੈੱਕ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨਾਲ ਸੀਨੀਅਰ ਮੈਡੀਕਲ ਅਫਸਰ ਡਾ. ਵਰਿੰਦਰ ਕੌਰ, ਡਾ. ਪਰਮਜੀਤ ਸਿੰਘ ਵੀ ਮੌਜੂਦ ਸਨ।

PunjabKesari

ਜਾਣਕਾਰੀ ਮੁਤਾਬਿਕ ਕਰੀਬ 25 ਸਾਲਾ ਵਿਆਹੁਤਾ ਔਰਤ ਮਨਪ੍ਰੀਤ (ਕਾਲਪਨਿਕ ਨਾਂ), ਜਿਨ੍ਹਾਂ ਦੇ 2 ਬੱਚੇ ਵੀ ਹਨ, ਨਕੋਦਰ ਦੇ ਇਕ ਪਿੰਡ ਵਿਚ ਰਹਿੰਦੀ ਹੈ। ਉਸ ਦੀ ਮਾਂ ਬੀਮਾਰ ਹੋਣ ਕਾਰਨ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ, ਔਰਤ ਅਨੁਸਾਰ ਦੁਪਹਿਰ ਕਰੀਬ 2 ਵਜੇ ਉਹ ਪੌੜੀਆਂ ਰਾਹੀਂ ਹੇਠਾਂ ਉਤਰ ਰਹੀ ਸੀ ਕਿ ਇਕ ਵਿਅਕਤੀ ਉਸ ਨੂੰ ਧੱਕੇ ਨਾਲ ਬੇਸਮੈਂਟ ਵਿਚ ਲੈ ਗਿਆ। ਉਸ ਨਾਲ ਕੁੱਟਮਾਰ ਕੀਤੀ ਅਤੇ ਜਬਰ-ਜ਼ਨਾਹ ਕੀਤਾ। ਉਕਤ ਵਿਅਕਤੀ ਨੇ ਉਸ ਦੇ ਗਲੇ ਨੂੰ ਕੱਪੜੇ ਨਾਲ ਘੁੱਟਿਆ ਵੀ ਤੇ ਉਸ ਦਾ ਮੋਬਾਈਲ ਫੋਨ ਵੀ ਲੈ ਲਿਆ।

ਇਹ ਵੀ ਪੜ੍ਹੋ- ਜੈਜੋਂ ਹਾਦਸੇ 'ਚ ਪੀੜਤ ਪਰਿਵਾਰ ਲਈ CM ਮਾਨ ਦਾ ਵੱਡਾ ਐਲਾਨ, ਬਰਸਾਤੀ ਮੌਸਮ ਬਾਰੇ ਵੀ ਲੋਕਾਂ ਨੂੰ ਕੀਤੀ ਖ਼ਾਸ ਅਪੀਲ

ਇਸ ਤੋਂ ਬਾਅਦ ਲਗਭਗ 2 ਵਜੇ ਉਹ ਚੀਕਦੀ ਹੋਈ ਬੇਸਮੈਂਟ ’ਚੋਂ ਬਾਹਰ ਨਿਕਲੀ ਅਤੇ ਹਸਪਤਾਲ ਵਿਚ ਮੌਜੂਦ ਸੁਰੱਖਿਆ ਕਰਮਚਾਰੀਆਂ ਨੂੰ ਸਾਰੀ ਗੱਲ ਦੱਸੀ। ਔਰਤ ਦਾ ਕਹਿਣਾ ਹੈ ਕਿ ਉਸ ਨਾਲ ਜਬਰ-ਜ਼ਨਾਹ ਕਰਨ ਵਾਲੇ ਨੂੰ ਸਾਹਮਣੇ ਲਿਆਉਣ ’ਤੇ ਉਹ ਉਸ ਦੀ ਪਛਾਣ ਕਰ ਸਕਦੀ ਹੈ। ਥਾਣਾ ਨੰ. 4 ਦੇ ਐੱਸ.ਐੱਚ.ਓ. ਹਰਦੇਵ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਸੂਚਨਾ ਪੁਲਸ ਕੋਲ ਆਈ ਸੀ ਕਿ ਔਰਤ ਨਾਲ ਜਬਰ-ਜ਼ਨਾਹ ਹੋਇਆ ਹੈ ਪਰ ਜਿਵੇਂ ਹੀ ਪੁਲਸ ਨੇ ਔਰਤ ਨੂੰ ਬਿਆਨ ਦਰਜ ਕਰਵਾਉਣ ਲਈ ਕਿਹਾ ਤਾਂ ਉਸ ਨੇ ਸਾਫ਼ ਮਨ੍ਹਾ ਕਰ ਦਿੱਤਾ।

ਐੱਮ.ਐੱਸ. ਨੇ ਸੁਰੱਖਿਆ ਕਰਮਚਾਰੀਆਂ ਨੂੰ ਜਾਰੀ ਕੀਤੇ ਹੁਕਮ
ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ (ਐੱਮ.ਐੱਸ.) ਡਾ. ਗੀਤਾ ਘਟਨਾ ਵਾਪਰਨ ਤੋਂ ਬਾਅਦ ਦੇਰ ਸ਼ਾਮ ਤੱਕ ਆਪਣੇ ਦਫ਼ਤਰ ਵਿਚ ਮੌਜੂਦ ਰਹੇ। ਪੂਰੇ ਮਾਮਲੇ ਦੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੂੰ ਨਵੇਂ ਹੁਕਮ ਜਾਰੀ ਕੀਤੇ ਗਏ ਤਾਂ ਕਿ ਹਸਪਤਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਡਾ. ਗੀਤਾ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਸੁਰੱਖਿਆ ਕਰਨ ਦੌਰਾਨ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਉਨ੍ਹਾਂ ਦੇ ਧਿਆਨ ਵਿਚ ਲਿਆਉਣ ਤਾਂ ਕਿ ਉਹ ਸਮੱਸਿਆ ਦਾ ਹੱਲ ਕਰ ਸਕਣ। ਹਸਪਤਾਲ ਦੀ ਸੁਰੱਖਿਆ ਵਿਚ ਕਿਸੇ ਪ੍ਰਕਾਰ ਦੀ ਸੰਨ੍ਹ ਨਹੀਂ ਲੱਗਣੀ ਚਾਹੀਦੀ।

PunjabKesari

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News