ਟਰੇਨ ’ਚ ਸਫ਼ਰ ਕਰ ਰਹੀ ਪ੍ਰਵਾਸੀ ਔਰਤ ਨੇ ਰੇਲਵੇ ਸਟੇਸ਼ਨ’ਤੇ ਦਿੱਤਾ ਮੁੰਡੇ ਨੂੰ ਜਨਮ
Friday, Jul 23, 2021 - 04:03 PM (IST)
ਗੁਰਦਾਸਪੁਰ (ਸਰਬਜੀਤ) : ਪਠਾਨੋਕਟ ਤੋਂ ਦਿੱਲੀ ਨੂੰ ਜਾਣ ਵਾਲੀ ਟਰੇਨ’ਚ ਸਫ਼ਰ ਕਰ ਰਹੀ ਪ੍ਰਵਾਸੀ ਗਰਭਵਤੀ ਜਨਾਨੀ ਨੇ ਸਥਾਨਕ ਰੇਲਵੇ ਸਟੇਸ਼ਨ ਗੁਰਦਾਸਪੁਰ ’ਤੇ ਇਕ ਮੁੰਡੇ ਨੂੰ ਜਨਮ ਦਿੱਤਾ। ਜਦਕਿ ਰੇਲਵੇ ਸਟੇਸ਼ਨ ਦੇ ਪੁਲਸ ਅਧਿਕਾਰੀਆਂ ਨੇ ਮਾਂ ਅਤੇ ਮੁੰਡੇ ਨੂੰ ਆਪਣੀ ਗੱਡੀ ’ਚ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚਿਆ, ਜਿੱਥੇ ਮਾਂ ਅਤੇ ਮੁੰਡਾ ਦੋਵੇਂ ਸੁਰੱਖਿਅਤ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਸਟੇਸ਼ਨ ਦੇ ਚੌਂਕੀ ਇੰਚਾਰਜ ਸੇਵਾ ਸਿੰਘ ਨੇ ਦੱਸਿਆ ਕਿ ਪਠਾਨਕੋਟ ਤੋਂ ਦਿੱਲੀ ਜਾਣ ਵਾਲੀ ਟਰੇਨ ’ਚ ਇਕ ਪ੍ਰਵਾਸੀ ਗਰਭਵਤੀ ਜਨਾਨੀ ਦੀਪਾ ਦੇਵੀ ਪਤਨੀ ਕਾਮ ਦੇਵ ਨਿਵਾਸੀ ਸਪੰਨਿਆਂ, ਥਾਣਾ ਚਿਟਕੀ-ਬਿਹਾਰ ਸਫਰ ਕਰ ਰਹੀ ਸੀ। ਜਦੋਂ ਇਹ ਟਰੇਨ ਗੁਰਦਾਸਪੁਰ ਰੇਲਵੇ ਸਟੇਸ਼ਨ ਤੋਂ ਥੋੜੀ ਪਿੱਛੇ ਸੀ ਤਾਂ ਅਚਾਨਕ ਜਨਾਨੀ ਨੂੰ ਦਰਦਾਂ ਸ਼ੁਰੂ ਹੋ ਗਈਆਂ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ, ਬਟਾਲਾ ਰੇਲਵੇ ਲਾਈਨ ’ਤੇ ਮਿਲੀ ਨਵਜਾਤ ਬੱਚੀ ਦੀ ਲਾਸ਼
ਜਿਵੇਂ ਹੀ ਰੇਲਵੇ ਸਟੇਸ਼ਨ ’ਤੇ ਟਰੇਨ ਰੁੱਕੀ ਤਾਂ ਜਨਾਨੀ ਨੇ ਰੇਲਵੇ ਸਟੇਸ਼ਨ ’ਤੇ ਹੀ ਇਕ ਮੁੰਡੇ ਨੂੰ ਜਨਮ ਦੇ ਦਿੱਤਾ। ਜਿਸ’ਤੇ ਉਨ੍ਹਾਂ ਵੱਲੋਂ ਤੁਰੰਤ ਆਪਣੀ ਗੱਡੀ ’ਚ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਜਨਾਨੀ ਅਤੇ ਮੁੰਡੇ ਨੂੰ ਸਿਵਲ ਹਸਪਤਾਲ ’ਚ ਪਹੁੰਚਾਇਆ। ਜਿੱਥੇ ਚੈਕਅਪ ਕਰਨ ’ਤੇ ਮਾਂ ਅਤੇ ਮੁੰਡਾ ਸੁਰੱਖਿਅਤ ਪਾਏ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਪ੍ਰਵਾਸੀ ਜਨਾਨੀ ਨੇ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਜਾਣਾ ਸੀ।
ਇਹ ਵੀ ਪੜ੍ਹੋ : ਟਿਕਟਾਂ ਕੱਟੇ ਜਾਣ ਦੇ ਖ਼ਦਸ਼ੇ ਤੋਂ ਘਬਰਾਏ ਕਈ ਵਿਧਾਇਕਾਂ ਨੇ ਫੜ੍ਹਿਆ ਸਿੱਧੂ ਦਾ ਪੱਲਾ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ