ਘਰ 'ਚ ਵੜ ਕੇ ਔਰਤ ਦਾ ਬੇਰਹਿਮੀ ਨਾਲ ਕਤਲ! ਭੇਤਭਰੀ ਹਾਲਤ 'ਚ ਰਸੋਈ ਘਰ 'ਚੋਂ ਮਿਲੀ ਲਾਸ਼

Sunday, Aug 27, 2023 - 04:03 AM (IST)

ਘਰ 'ਚ ਵੜ ਕੇ ਔਰਤ ਦਾ ਬੇਰਹਿਮੀ ਨਾਲ ਕਤਲ! ਭੇਤਭਰੀ ਹਾਲਤ 'ਚ ਰਸੋਈ ਘਰ 'ਚੋਂ ਮਿਲੀ ਲਾਸ਼

ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ): ਸਰਹੱਦੀ ਖੇਤਰ ਬਮਿਆਲ ਦੇ ਪਿੰਡ ਜਨੀਆਲ ਵਿਖੇ ਇਕ ਮਹਿਲਾ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਦੇਵੋ ਰਾਣੀ (55) ਪਤਨੀ ਸੁਭਾਸ਼ ਵਾਸੀ ਜਨੀਅਲ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਅਨੁਸਾਰ ਮਹਿਲਾ ਦੇ ਕੰਨ ਦੀਆਂ ਵਾਲੀਆਂ ਅਤੇ ਨੱਕ ਦਾ ਕੋਕਾ ਵੀ ਗਾਇਬ ਹੈ। ਇਸ ਤੋਂ ਇਲਾਵਾ ਮਹਿਲਾ ਦੇ ਕੰਨ ਤੇ ਗਲੇ 'ਤੇ ਜ਼ਖ਼ਮਾਂ ਦੇ ਨਿਸ਼ਾਨ ਵੀ ਹਨ ਜਿਸ ਦੇ ਚਲਦੇ ਘਰ ਵਾਲਿਆਂ ਨੇ ਉਕਤ ਮਹਿਲਾ ਨਾਲ ਲੁੱਟ ਖੋਹ ਕਰਨ ਤੋਂ ਬਾਅਦ ਕਤਲ ਕਰਨ ਦਾ ਸ਼ੱਕ ਜਤਾਇਆ ਹੈ ਕਿਉਂਕਿ ਕਿ ਉਕਤ ਮਹਿਲਾ ਘਰ ਵਿਚ ਇਕੱਲੀ ਸੀ।

ਇਹ ਖ਼ਬਰ ਵੀ ਪੜ੍ਹੋ - ਹਵਾਈ ਸਫ਼ਰ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, 1000 ਤੋਂ ਵੱਧ ਉਡਾਣਾਂ ਹੋ ਸਕਦੀਆਂ ਨੇ ਰੱਦ

ਉਸ ਦਾ ਇਕ ਪੁੱਤਰ ਹੈ ਜੋ ਕਿ ਕਿਸੇ ਆਪਣੇ ਰਿਸ਼ਤੇਦਾਰ ਦੇ ਘਰ ਗਿਆ ਹੋਇਆ ਸੀ। ਮਹਿਲਾ ਦੇ ਪੁੱਤਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਮਾਂ ਨੂੰ ਸਵੇਰ ਤੋਂ ਹੀ ਫ਼ੋਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮਾਂ ਫ਼ੋਨ ਨਹੀਂ ਚੁੱਕ ਰਹੀ ਸੀ। ਇਸ ਤੋਂ ਬਾਅਦ ਉਸ ਨੇ ਗੁਆਂਢੀਆ ਦੇ ਘਰ ਫ਼ੋਨ ਕਰਕੇ ਕਿਹਾ ਕਿ ਸਾਡੇ ਘਰ ਪਤਾ ਕਰੋ ਤਾਂ ਮੇਰੇ ਇਕ ਗਵਾਂਢੀ ਨੇ ਘਰ ਜਾ ਕੇ ਦੇਖਿਆ ਤਾਂ ਮੇਰੀ ਮਾਂ ਆਪਣੀ ਰਸੋਈ ਵਿਚ ਮ੍ਰਿਤਕ ਹਾਲਤ ਵਿਚ ਪਈ ਹੋਈ ਸੀ। ਪ੍ਰਵੀਨ ਕੁਮਾਰ ਨੇ ਦੱਸਿਆ ਕਿ ਮੇਰੀ ਮਾਤਾ ਦੀਆਂ ਵਾਲੀਆਂ ਗਾਇਬ ਸਨ ਅਤੇ ਨੱਕ ਤੋਂ ਕੋਕਾ ਵੀ ਗਾਇਬ ਸੀ ਅਤੇ ਇਸ ਤੋਂ ਇਲਾਵਾ ਕੰਨਾਂ ਤੋਂ ਵਾਲੀਆਂ ਖਿੱਚਣ ਕਾਰਨ ਜ਼ਖ਼ਮ ਹੋਏ ਹਨ ਅਤੇ ਗਲੇ 'ਤੇ ਵੀ ਜ਼ਖ਼ਮ ਕੀਤੇ ਗਏ ਹਨ। ਇਸ ਤੋਂ ਪਤਾ ਲਗਦਾ ਹੈ ਕਿ ਕਿਸੇ ਸ਼ਰਾਰਤੀ ਵਿਅਕਤੀ ਵੱਲੋਂ ਘਰ ਅੰਦਰ ਵੜ ਕੇ ਗਹਿਣੇ ਦੀ ਲੁੱਟ ਖੋਹ ਕਰਨ ਉਪਰੰਤ ਮੇਰੀ ਮਾਂ ਦਾ ਕਤਲ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ! ਬੱਚੀ ਵੱਲੋਂ ਰੱਖੜੀ ਬੰਨ੍ਹਣ ਲਈ ਭਰਾ ਮੰਗਣ 'ਤੇ ਮਾਪਿਆਂ ਨੇ ਕੀਤਾ ਅਜਿਹਾ ਕਾਰਾ, ਹੁਣ ਜਾਣਾ ਪਿਆ ਜੇਲ੍ਹ

ਪ੍ਰਵੀਨ ਕੁਮਾਰ ਵੱਲ਼ੋਂ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਬਮਿਆਲ ਪੁਲਸ ਚੌਂਕੀ ਇੰਚਾਰਜ ਅਰੁਣ ਸ਼ਰਮਾ ਅਤੇ ਐੱਸ. ਐੱਚ. ਓ. ਨਰੋਟ ਜੈਮਲ ਸਿੰਘ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News