ਤੜਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਬਜ਼ੁਰਗ ਔਰਤ ਨਾਲ ਵਾਪਰਿਆ ਭਾਣਾ, ਛੱਪੜ 'ਚੋਂ ਮਿਲੀ ਲਾਸ਼

Friday, Jul 28, 2023 - 07:12 PM (IST)

ਤੜਕੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਬਜ਼ੁਰਗ ਔਰਤ ਨਾਲ ਵਾਪਰਿਆ ਭਾਣਾ, ਛੱਪੜ 'ਚੋਂ ਮਿਲੀ ਲਾਸ਼

ਖੇਮਕਰਨ (ਬਿਊਰੋ): ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਭੂਰਾ ਕੋਹਨਾ ਵਿਖੇ ਇਕ ਔਰਤ ਦੇ ਛੱਪੜ ਵਿਚ ਡੁੱਬ ਜਾਣ ਨਾਲ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਭੂਰਾ ਕੋਹਨਾ ਦੀ ਇਕ ਬਜ਼ੁਰਗ ਔਰਤ ਦਰਸ਼ਨ ਕੌਰ (65) ਸਵੇਰੇ 6 ਵਜੇ ਦੇ ਕਰੀਬ ਘਰੋਂ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ। ਭਾਰੀ ਬਰਸਾਤਾਂ ਕਾਰਨ ਚਿੱਕੜ ਹੋਣ ਕਾਰਨ ਉਸ ਦਾ ਪੈਰ ਤਿਲਕ ਗਿਆ ਤੇ ਉਹ ਲਾਗਲੇ ਛੱਪੜ ਵਿਚ ਡਿੱਗ ਪਈ। 

ਇਹ ਖ਼ਬਰ ਵੀ ਪੜ੍ਹੋ - ਪੈਰਿਸ ਲਈ ਰਵਾਨਾ ਹੋਣ ਮਗਰੋਂ ਮੁੜ ਦਿੱਲੀ 'ਚ ਹੀ ਹੋਈ ਫ਼ਲਾਈਟ ਦੀ ਐਮਰਜੈਂਸੀ ਲੈਂਡਿੰਗ, ਜਾਣੋ ਵਜ੍ਹਾ

ਜਦੋਂ ਪਿੰਡ ਵਾਸੀਆਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਹੀ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ। ਗੋਤਾਖੋਰਾਂ ਦੁਆਰਾ ਛੱਪੜ ਵਿਚ ਉੱਗੀ ਹੋਈ ਕਲਾਲੀ ਬੂਟੀ ਨੂੰ ਪਾਸੇ ਕਰਕੇ ਔਰਤ ਦੀ ਭਾਲ ਕੀਤੀ ਗਈ। ਕਸਬਾ ਖੇਮਕਰਨ ਤੋਂ ਗੋਤਾਖੋਰਾਂ ਦੁਆਰਾ ਵੀ ਕੋਸ਼ਿਸ਼ ਨੂੰ ਜਾਰੀ ਰਖਦਿਆ ਸ਼ਾਮ ਦੇ ਕਰੀਬ ਸਾਢੇ ਚਾਰ ਵਜੇ ਛੱਪੜ 'ਚ ਡਿੱਗੀ ਹੋਈ ਔਰਤ ਦਰਸ਼ਨ ਕੌਰ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News