ਪਰਿਵਾਰ ''ਚ ਬਣਿਆ ਖੁਸ਼ੀਆਂ ਦਾ ਮਾਹੌਲ, ਔਰਤ ਨੇ ਇਕੋ ਸਮੇਂ ਦਿੱਤਾ 3 ਬੱਚਿਆਂ ਨੂੰ ਜਨਮ

04/25/2018 6:57:54 PM

ਜਲੰਧਰ (ਅਮਿਤ)— ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪਿਮਸ) ਗੜ੍ਹਾ ਰੋਡ 'ਚ ਅੱਪਰਾ (ਜਲੰਧਰ) ਵਾਸੀ ਅਨੂ ਪਤਨੀ ਹਰਮੇਸ਼ ਕੁਮਾਰ ਨੇ ਇਕੋ ਸਮੇਂ 'ਚ 3 ਬੱਚਿਆਂ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੇ ਇਕ ਲੜਕੀ ਸਮੇਤ 2 ਲੜਕਿਆਂ ਨੂੰ ਇਕੱਠੇ ਜਨਮ ਦਿੱਤਾ। ਇਸ ਖਬਰ ਨੂੰ ਸੁਣ ਪਰਿਵਾਰ 'ਚ ਖੁਸ਼ੀਆਂ ਦਾ ਮਾਹੌਲ ਬਣ ਗਿਆ। ਡਾ. ਸ਼ੈਲ ਕੌਰ ਨੇ ਦੱਸਿਆ ਕਿ ਅਨੂ ਪਿਮਸ 'ਚ ਜਾਂਚ ਕਰਵਾਉਣ ਲਈ ਆਈ ਸੀ। ਉਨ੍ਹਾਂ ਦੀ ਟੀਮ ਵੱਲੋਂ ਸਾਢੇ 7 ਮਹੀਨਿਆਂ ਬਾਅਦ ਔਰਤ ਦੀ ਨਾਰਮਲ ਡਿਲੀਵਰੀ ਕੀਤੀ ਗਈ। ਬੱਚਿਆਂ ਦੇ ਸਪੈਸ਼ਲਿਸਟ ਡਾ. ਐੱਚ. ਐੱਚ. ਬੈਂਸ, ਮੈਡੀਕਲ ਸੁਪਰਡੈਂਟ ਡਾ. ਕੁਲਬੀਰ ਸ਼ਰਮਾ ਅਤੇ ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਡਿਲੀਵਰੀ ਤੋਂ ਬਾਅਦ ਮਾਂ ਅਤੇ ਬੱਚੇ ਸਿਹਤਮੰਦ ਹਨ, ਜਿਨ੍ਹਾਂ ਨੂੰ ਕੁਝ ਦਿਨਾਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।


Related News