ਸੜਕ ਹਾਦਸੇ ’ਚ ਜ਼ਖਮੀ ਔਰਤ ਦੀ ਮੌਤ, ਮੁਕੱਦਮਾ ਦਰਜ

03/20/2024 5:17:24 PM

ਫ਼ਰੀਦਕੋਟ (ਰਾਜਨ) : ਸੜਕ ਹਾਦਸੇ 'ਚ ਜ਼ਖਮੀ ਬਜ਼ੁਰਗ ਔਰਤ ਦੀ ਮੌਤ ਹੋ ਜਾਣ ’ਤੇ ਸਥਾਨਕ ਥਾਣਾ ਸਦਰ ਵਿਖੇ ਮ੍ਰਿਤਕ ਔਰਤ ਦੇ ਪੁੱਤਰ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਲਾਗਲੇ ਪਿੰਡ ਮਚਾਕੀ ਕਲਾਂ ਨਿਵਾਸੀ ਬਿੱਟੂ ਸਿੰਘ ਨੇ ਪੁਲਸ ਨੂੰ ਬਿਆਨ ਕੀਤਾ ਕਿ ਜਦੋਂ ਉਹ ਆਪਣੀ ਮਾਤਾ ਨਾਲ ਪਿੰਡ ਵੱਲ ਪੈਦਲ ਜਾ ਰਿਹਾ ਸੀ ਤਾਂ ਇਕ ਮੋਟਰਸਾਈਕਲ ਜਿਸ ਨੂੰ ਗੁਰਪਾਲ ਸਿੰਘ ਵਾਸੀ ਪਿੰਡ ਘੱਟੀਆ ਵਾਲੀ (ਫਾਜ਼ਿਲਕਾ) ਚਲਾ ਰਿਹਾ ਸੀ, ਨੇ ਲਾਪਰਵਾਹੀ ਨਾਲ ਉਸ ਦੀ ਮਾਤਾ ਵਿਚ ਮਾਰਿਆ। ਇਸ ਕਾਰਨ ਉਸ ਦੀ ਮਾਤਾ ਦੀ ਸੱਜੀ ਲੱਤ ਜ਼ਖਮੀ ਹੋ ਜਾਣ ਦੇ ਨਾਲ-ਨਾਲ ਹੋਰ ਵੀ ਸੱਟਾਂ ਲੱਗੀਆਂ।
ਬਿਆਨ ਕਰਤਾ ਨੇ ਦੱਸਿਆ ਕਿ ਉਹ ਆਪਣੀ ਮਾਤਾ ਨੂੰ ਜਦ ਫ਼ਰੀਦਕੋਟ ਮੈਡੀਕਲ ਹਸਪਤਾਲ ਵਿਚ ਇਲਾਜ ਲਈ ਲਿਆਇਆ ਤਾਂ ਡਾਕਟਰਾਂ ਨੇ ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਪਰ ਰਸਤੇ ਵਿਚ ਹੀ ਉਸ ਦੀ ਮਾਤਾ ਦੀ ਮੌਤ ਹੋ ਗਈ। ਇਨ੍ਹਾਂ ਬਿਆਨਾਂ ’ਤੇ ਗੁਰਪਾਲ ਸਿੰਘ ਖ਼ਿਲਾਫ਼ ਦਰਜ ਕੀਤੇ ਗਏ ਮੁਕੱਦਮੇ ਦੀ ਅਗਲੀ ਕਾਰਵਾਈ ਥਾਣੇਦਾਰ ਪਰਮਜੀਤ ਕੌਰ ਵੱਲੋਂ ਜਾਰੀ ਹੈ।


Babita

Content Editor

Related News