ਖੇਤਾਂ 'ਚੋਂ ਮਿਲੀ ਔਰਤ ਦੀ ਅਰਧ ਨਗਣ ਲਾਸ਼, ਬਣਿਆ ਦਹਿਸ਼ਤ ਦਾ ਮਾਹੌਲ (ਤਸਵੀਰਾਂ)
Monday, Sep 18, 2017 - 12:43 PM (IST)
ਜਲੰਧਰ (ਵਰਿਆਣਾ,ਵਰਿੰਦਰ)— ਥਾਣਾ ਲਾਂਬੜਾ ਦੇ ਅਧੀਨ ਆਉਂਦੇ ਹੇਲਰ ਵਿਖੇ ਖੇਤਾਂ 'ਚੋਂ 58 ਸਾਲ ਦੀ ਔਰਤ ਦੀ ਅਰਧ ਨਗਣ ਲਾਸ਼ ਮਿਲੀ। ਔਰਤ ਦੀ ਪਛਾਣ ਗਿਰਜਾ ਦੇਵੀ ਪਤਨੀ ਅਰਜਨ ਦਾਸ (58 ਸਾਲ) ਵਾਸੀ ਮੂਲ ਰੂਪ ਬਿਹਾਰ ਵਜੋਂ ਹੋਈ ਹੈ। ਇਸ ਘਟਨਾ ਦੇ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਮ੍ਰਿਤਕ ਦੇ ਲੜਕੇ ਦਲੀਪ ਕੁਮਾਰ ਨੇ ਦੱਸਿਆ ਕਿ ਉਸ ਦੇ ਲੜਕੇ ਦੇ ਜਨਮ ਦੀ ਪਾਰਟੀ ਰਾਤ 12 ਵਜੇ ਤੱਕ ਚੱਲੀ, ਜਿਸ ਦੌਰਾਨ ਉਸ ਦੀ ਮਾਂ ਗਿਰਜਾ ਦੇਵੀ ਕਿਤੇ ਨਜ਼ਰ ਨਹੀਂ ਆਈ। ਐਤਵਾਰ ਸਵੇਰੇ ਖੇਤਾਂ 'ਚ ਕਿਸੇ ਨੇ ਲਾਸ਼ ਹੋਣ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਹਲਕਾ ਕਰਤਾਰਪੁਰ ਦੇ ਡੀ. ਐੱਸ. ਪੀ. ਜਸਵੀਰ ਸਿੰਘ ਰਾਏ ਅਤੇ ਥਾਣਾ ਮੁਖੀ ਪੁਸ਼ਪ ਬਾਲੀ ਪੁਲਸ ਪਾਰਟੀ ਸਮੇਤ ਪਹੁੰਚੇ। ਉਨ੍ਹਾਂ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
