ਘਰੇਲੂ ਕਲੇਸ਼ ਤੋਂ ਪਰੇਸ਼ਾਨ ਔਰਤ ਨੇ ਲਿਆ ਫਾਹਾ
Friday, Jun 29, 2018 - 08:08 AM (IST)

ਧਨੌਲਾ (ਰਵਿੰਦਰ) - ਇਕ ਪ੍ਰਵਾਸੀ ਔਰਤ ਵਲੋਂ ਘਰੇਲੂ ਕਲੇਸ਼ ਤੋਂ ਪ੍ਰੇਸ਼ਾਨੀ ਦੇ ਚਲਦਿਆਂ ਚੁੰਨੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਥਾਣੇਦਾਰ ਅਜੈਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਇਕ ਪ੍ਰਵਾਸੀ ਮਜ਼ਦੂਰ ਦੀ ਘਰਵਾਲੀ ਨੇ ਕਿਰਾਏ ਦੇ ਘਰ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਦੋਂ ਘਰ 'ਚ ਜਾ ਕੇ ਦੇਖਿਆ ਤਾਂ ਇਕ ਔਰਤ ਦੀ, ਚੁੰਨੀ ਨਾਲ ਲਾਸ਼ ਲਟਕ ਰਹੀ ਸੀ, ਜਿਸ ਦੀ ਪਛਾਣ ਰਜਨੀ ਕੇਸ਼ਵ (21) ਪਤਨੀ ਰਾਮ ਕਿਸ਼ਨ ਵਾਸੀ ਗਲਗਾਓਂ ਜ਼ਿਲਾ ਬਦਾਈਓ ਯੂ. ਪੀ. ਹਾਲ ਆਬਾਦ ਸੱਤਪਾਲ ਚੌਧਰੀ ਦੇ ਕਿਰਾਏ ਦੇ ਘਰ ਲੰਬੀ ਗਲੀ ਹੋਈ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਆਉਣ 'ਤੇ ਹੀ ਕਾਰਵਾਈ ਕੀਤੀ ਜਾਵੇਗੀ, ਫਿਲਹਾਲ ਲਾਸ਼ ਨੂੰ ਬਰਨਾਲਾ ਸਿਵਲ ਹਸਪਤਾਲ ਮੋਰਚਰੀ 'ਚ ਰੱਖਿਆ ਗਿਆ। ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।