ਔਰਤ ਨੇ ਜ਼ਹਿਰੀਲਾ ਪਦਾਰਥ ਨਿਗਲ ਕੀਤੀ ਆਤਮਹੱਤਿਆ
Friday, Sep 17, 2021 - 04:53 PM (IST)
ਮਾਛੀਵਾੜਾ ਸਾਹਿਬ (ਟੱਕਰ) : ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਝੂੰਗੀਆਂ ਕਾਦਰ ਵਿਖੇ ਇੱਕ ਔਰਤ ਕਮਲੇਸ਼ ਰਾਣੀ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਤਮ-ਹੱਤਿਆ ਕਰ ਲਈ। ਉਸ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਕਥਿਤ ਦੋਸ਼ ਹੇਠ ਪਤੀ ਮਹਿੰਦਰ ਪਾਲ, ਜੇਠਾਣੀ ਸਿੰਦਰ ਕੌਰ, ਭਤੀਜੀ ਪਵਨਦੀਪ ਕੌਰ, ਭਤੀਜਾ ਕੁਲਵੀਰ ਸਿੰਘ, ਮਨਦੀਪ ਕੁਮਾਰ (ਸਾਰੇ ਵਾਸੀਆਨ ਝੂੰਗੀਆਂ ਕਾਦਰ), ਦੋਸਤ ਅਜੈ ਕੁਮਾਰ ਵਾਸੀ ਪਿੰਡ ਕਲਸੇੜਾ, ਥਾਣਾ ਨਯਾ ਨੰਗਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾ ਕਮਲੇਸ਼ ਰਾਣੀ ਦੇ ਭਰਾ ਜਸਵੀਰ ਸਿੰਘ ਵਾਸੀ ਪਿੰਡ ਚੰਦਆਣੀ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਕਰੀਬ 12 ਸਾਲ ਪਹਿਲਾਂ ਉਸਦੀ ਭੈਣ ਦਾ ਵਿਆਹ ਮਹਿੰਦਰ ਪਾਲ ਵਾਸੀ ਪਿੰਡ ਝੂੰਗੀਆਂ ਕਾਦਰ ਨਾਲ ਹੋਇਆ, ਜਿਨ੍ਹਾਂ ਤੋਂ 2 ਲੜਕੀਆਂ ਪੈਦਾ ਹੋਈਆਂ। ਮਹਿੰਦਰ ਪਾਲ ਕੁਝ ਹੀ ਦੇਰ ਬਾਅਦ ਉਸਦੀ ਭੈਣ ਕਮਲੇਸ਼ ਰਾਣੀ ਨਾਲ ਕੁੱਟਮਾਰ ਕਰਨ ਲੱਗਾ। ਬਿਆਨਕਰਤਾ ਜਸਵੀਰ ਸਿੰਘ ਨੇ ਦੋਸ਼ ਲਗਾਇਆ ਕਿ ਉਸਦਾ ਜੀਜਾ ਮਹਿੰਦਰ ਪਾਲ ਆਪਣੀ ਪਤਨੀ ਕਮਲੇਸ਼ ਰਾਣੀ ਨੂੰ ਛੱਡ ਆਪਣੀ ਭਰਜਾਈ ਸਿੰਦਰ ਕੌਰ ਨਾਲ ਰਹਿਣ ਲੱਗ ਪਿਆ। ਉਸਨੇ ਦੱਸਿਆ ਕਿ ਮੇਰੀ ਭੈਣ ਕਮਲੇਸ਼ ਰਾਣੀ ਇਕੱਲੀ ਰਹਿਣ ਲੱਗ ਪਈ ਅਤੇ ਇਹ ਸਾਰੇ ਜਿਸ ’ਚ ਉਸਦਾ ਪਤੀ ਮਹਿੰਦਰ ਪਾਲ, ਜੇਠਾਣੀ ਸਿੰਦਰ ਕੌਰ, ਭਤੀਜੀ ਪਵਨਦੀਪ ਕੌਰ, ਭਤੀਜਾ ਕੁਲਵੀਰ ਸਿੰਘ ਅਤੇ ਮਨਦੀਪ ਕੁਮਾਰ ਅਤੇ ਦੋਸਤ ਅਜੈ ਕੁਮਾਰ ਸਾਰੇ ਮਿਲ ਕੇ ਉਸਦੀ ਭੈਣ ਨੂੰ ਪ੍ਰੇਸ਼ਾਨ ਕਰਨ ਲੱਗ ਪਏ। ਬਿਆਨਕਰਤਾ ਨੇ ਇਹ ਵੀ ਦੋਸ਼ ਲਗਾਇਆ ਕਿ ਉਸਦੀ ਭੈਣ ਕਮਲੇਸ਼ ਆਪਣੀਆਂ ਦੋ ਧੀਆਂ ਨੂੰ ਮਿਲਣਾ ਚਾਹੁੰਦੀ ਸੀ ਪਰ ਜੇਠਾਣੀ ਸਿੰਦਰ ਕੌਰ ਉਨ੍ਹਾਂ ਨਾਲ ਵੀ ਮਿਲਣ ਨਹੀਂ ਦਿੰਦੀ ਸੀ। ਬਿਆਨਕਰਤਾ ਅਨੁਸਾਰ ਇਨ੍ਹਾਂ ਸਾਰਿਆਂ ਤੋਂ ਤੰਗ ਆ ਕੇ ਕਮਲੇਸ਼ ਰਾਣੀ ਨੇ ਘਰ ’ਚ ਪਈ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਕੂੰਮਕਲਾਂ ਪੁਲਸ ਵਲੋਂ ਇਨ੍ਹਾਂ ਬਿਆਨਾਂ ਦੇ ਅਧਾਰ ’ਤੇ ਮਰਨ ਲਈ ਮਜ਼ਬੂਰ ਕਰਨ ਦੇ ਕਥਿਤ ਦੋਸ਼ ਹੇਠ ਪਤੀ ਮਹਿੰਦਰ ਪਾਲ, ਜੇਠਾਣੀ ਸਿੰਦਰ ਕੌਰ, ਭਤੀਜੀ ਪਵਨਦੀਪ ਕੌਰ, ਭਤੀਜਾ ਕੁਲਵੀਰ ਸਿੰਘ, ਮਨਦੀਪ ਕੁਮਾਰ ਅਤੇ ਅਜੈ ਕੁਮਾਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਮੁਕਤਸਰ ਦੇ ਪਿੰਡ ਡੋਡਾਵਾਲੀ ਦੇ ਗੁਰਦੁਆਰਾ ਸਾਹਿਬ ’ਚ ਵਾਪਰੀ ਘਟਨਾ, ਸੀ. ਸੀ. ਟੀ. ਵੀ. ਦੇਖ ਉੱਡੇ ਹੋਸ਼
ਮ੍ਰਿਤਕਾ ਨੇ ਆਪਣੀ ਹਥੇਲੀ ’ਤੇ ਲਿਖਿਆ ਸੁਸਾਇਡ ਨੋਟ
ਆਤਮ-ਹੱਤਿਆ ਕਰਨ ਵਾਲੀ ਕਮਲੇਸ਼ ਰਾਣੀ ਨੇ ਮਰਨ ਤੋਂ ਪਹਿਲਾਂ ਆਪਣੀ ਹਥੇਲੀ ’ਤੇ ਇੱਕ ਸੁਸਾਇਡ ਨੋਟ ਲਿਖਿਆ ਜਿਸ ਵਿਚ ਉਸਨੇ ਮੌਤ ਲਈ ਜ਼ਿੰਮੇਵਾਰ ਮਹਿੰਦਰ ਪਾਲ, ਸਿੰਦਰ ਕੌਰ ਅਤੇ ਅਜੈ ਕੁਮਾਰ ਹਨ। ਮ੍ਰਿਤਕਾ ਇਲਾਜ ਦੌਰਾਨ ਆਪਣੇ ਬਿਆਨ ਵੀ ਦਿੱਤੇ ਜਿਸ ਦੀ ਵੀਡੀਓ ਬਣਾਈ ਗਈ ਅਤੇ ਉਸਨੇ ਦੱਸਿਆ ਕਿ ਮੇਰੀਆਂ ਧੀਆਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਅਤੇ ਉਸਦੀ ਹਥੇਲੀ ’ਤੇ ਸੁਸਾਇਡ ਨੋਟ ਲਿਖਿਆ ਹੋਇਆ ਹੈ। ਪੁਲਸ ਵਲੋਂ ਲਾਸ਼ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾ ਨੂੰ ਸੌਂਪ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮਾਛੀਵਾੜਾ ਪੁਲਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਪ੍ਰੇਮੀ ਨੇ ਹੀ ਕੀਤਾ ਆਪਣੀ ਪ੍ਰੇਮਿਕਾ ਦੇ ਪਤੀ ਦਾ ਕਤਲ