ਪਤੀ ਦੀ ਮੌਤ ਮਗਰੋਂ ਪਰੇਸ਼ਾਨ ਔਰਤ ਨੇ ਕੀਤੀ ਖ਼ੁਦਕੁਸ਼ੀ

Monday, Feb 05, 2024 - 01:33 PM (IST)

ਪਤੀ ਦੀ ਮੌਤ ਮਗਰੋਂ ਪਰੇਸ਼ਾਨ ਔਰਤ ਨੇ ਕੀਤੀ ਖ਼ੁਦਕੁਸ਼ੀ

ਚੰਡੀਗੜ੍ਹ (ਸੁਸ਼ੀਲ ਰਾਜ) : ਹੱਲੋਮਾਜਰਾ 'ਚ 25 ਸਾਲਾ ਔਰਤ ਨੇ ਸ਼ੱਕੀ ਹਾਲਾਤ 'ਚ ਫ਼ਾਹਾ ਲਾ ਲਿਆ। ਪੁਲਸ ਨੇ ਔਰਤ ਨੂੰ ਫ਼ਾਹੇ ਤੋਂ ਉਤਾਰ ਕੇ ਜੀ. ਐੱਮ. ਸੀ. ਐੱਚ. 32 ਵਿਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਹੱਲੋਮਾਜਰਾ ਵਾਸੀ ਕਿਰਨ ਵਜੋਂ ਹੋਈ। ਉਹ ਆਪਣੀ ਪੰਜ ਸਾਲ ਦੀ ਕੁੜੀ ਨਾਲ ਰਹਿੰਦੀ ਸੀ। ਪੁਲਸ ਨੂੰ ਘਟਨਾ ਵਾਲੀ ਜਗ੍ਹਾ ਤੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ।

ਸੈਕਟਰ-31 ਥਾਣਾ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਹੱਲੋਮਾਜਰਾ ਸਥਿਤ ਮਕਾਨ ਵਿਚ ਔਰਤ ਨੇ ਫ਼ਾਹਾ ਲਾ ਲਿਆ ਹੈ। ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਕਿਰਨ ਦੇ ਪਤੀ ਦੀ ਦਸੰਬਰ, 2023 'ਚ ਮੌਤ ਹੋ ਗਈ ਸੀ। ਉਸ ਤੋਂ ਬਾਅਦ ਕਿਰਨ ਪਰੇਸ਼ਾਨ ਸੀ। ਉਹ ਘਰਾਂ ਵਿਚ ਕੰਮ ਕਰ ਕੇ ਗੁਜ਼ਾਰਾ ਚਲਾ ਰਹੀ ਸੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾ ਉਹ ਆਪਣੀ ਕੁੜੀ ਨੂੰ ਰਾਮਦਰਬਾਰ ਆਪਣੀ ਸੱਸ ਦੇ ਘਰ ਛੱਡ ਆਈ ਸੀ, ਜਿਸ ਤੋਂ ਬਾਅਦ ਉਸ ਨੇ ਘਰ ਵਿਚ ਫ਼ਾਹਾ ਲਾ ਲਿਆ। ਗੁਆਂਢੀਆਂ ਨੇ ਕਿਰਨ ਨੂੰ ਖਿੜਕੀ ਤੋਂ ਲਟਕਦਾ ਦੇਖ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਸੀ।
 


author

Babita

Content Editor

Related News