ਸਹੁਰਿਆਂ ਤੋਂ ਦੁਖ਼ੀ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

Monday, Feb 01, 2021 - 11:28 AM (IST)

ਸਹੁਰਿਆਂ ਤੋਂ ਦੁਖ਼ੀ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ

ਪਾਤੜਾਂ (ਸਨੇਹੀ) : ਇੱਥੇ ਸਹੁਰਿਆਂ ਤੋਂ ਦੁਖ਼ੀ ਹੋਈ ਇਕ ਵਿਆਹੁਤਾ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਗਈ। ਜਾਣਕਾਰੀ ਮੁਤਾਬਕ ਸੰਤਾ ਰਾਮ ਪੁੱਤਰ ਦਾਤੂ ਰਾਮ ਵਾਸੀ ਕੈਥਲ ਹਰਿਆਣਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਧੀ ਕਮਲੇਸ਼ ਰਾਣੀ (38) ਦਾ ਵਿਆਹ ਸਾਲ 2005 'ਚ ਜਰਨੈਲ ਸਿੰਘ ਵਾਸੀ ਪਿੰਡ ਬਹਿਰ ਜੱਛ ਥਾਣਾ ਪਾਤੜਾਂ ਨਾਲ ਹੋਈ ਸੀ ਪਰ ਜਰਨੈਲ ਸਿੰਘ ਉਸ ਦੀ ਧੀ ਨੂੰ ਰੋਜ਼ਾਨਾ ਸ਼ਰਾਬ ਪੀ ਕੇ ਕੁੱਟਦਾ-ਮਾਰਦਾ ਰਹਿੰਦਾ ਸੀ।

ਇਸ ਤੋਂ ਇਲਾਵਾ ਜਰਨੈਲ ਸਿੰਘ ਅਤੇ ਉਸ ਦੇ ਪਰਿਵਾਰ ਵਾਲੇ ਉਸ ਦੀ ਧੀ ਨੂੰ ਪੇਕਿਆਂ ਤੋਂ ਹੋਰ ਪੈਸੇ ਲਿਆਉਣ ਲਈ ਤੰਗ-ਪਰੇਸ਼ਾਨ ਕਰਦੇ ਰਹਿੰਦੇ ਸਨ। ਬੀਤੇ ਦਿਨ ਉਸ ਨੂੰ ਧੀ ਦਾ ਫੋਨ ਆਇਆ ਕਿ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਦੀ ਮਾਰ-ਕੁਟਾਈ ਕਰ ਰਹੇ ਹਨ। ਇਸੇ ਗੱਲ ਤੋਂ ਤੰਗ-ਪਰੇਸ਼ਾਨ ਹੋ ਕੇ ਉਸ ਨੇ ਬੀਤੇ ਦਿਨ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ । ਪੁਲਸ ਨੇ ਪੀੜਤ ਦੇ ਬਿਆਨਾਂ 'ਤੇ ਕਥਿਤ ਦੋਸ਼ੀਆਨ ਜਰਨੈਲ ਸਿੰਘ, ਕਰਨੈਲ ਸਿੰਘ ਪੁੱਤਰ ਮਹਿੰਦਰ ਸਿੰਘ, ਸੀਤੋ ਦੇਵੀ ਪਤਨੀ ਮਹਿੰਦਰ ਸਿੰਘ ਵਾਸੀਆਨ ਬਹਿਰ ਜੱਛ ਥਾਣਾ ਪਾਤੜਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News