ਚੰਡੀਗੜ੍ਹ: ਵਿਆਹੁਤਾ ਦੀ ਕੁੱਟਮਾਰ ਕਰਕੇ ਕੀਤਾ ਲਹੁ-ਲੁਹਾਨ, ਗੱਡੀ ''ਚੋਂ ਸੜਕ ''ਤੇ ਸੁੱਟ ਨੌਜਵਾਨ ਹੋਏ ਫਰਾਰ
Saturday, Oct 17, 2020 - 11:23 PM (IST)
ਚੰਡੀਗੜ੍ਹ (ਕੁਲਦੀਪ)— 'ਦਿ ਸਿਟੀ ਬਿਊਟੀਫੁੱਲ' ਚੰਡੀਗੜ੍ਹ ਇਨੀਂ ਦਿਨੀਂ ਕ੍ਰਾਈਮ ਸਿਟੀ ਬਣਦੀ ਜਾ ਰਹੀ ਹੈ। ਲਗਾਤਾਰ ਟ੍ਰਾਈਸਿਟੀ 'ਚ ਗੋਲੀਆਂ ਦੀਆਂ ਵਾਰਦਾਤਾਂ ਹੋਣ ਤੋਂ ਬਾਅਦ ਹੁਣ ਇਥੇ ਬੀਬੀਆਂ ਵੀ ਸੁਰੱਖਿਅਤ ਨਹੀਂ ਹਨ। ਇਥੇ ਸ਼ੁੱਕਰਵਾਰ ਦੇਰ ਰਾਤ ਇਕ ਬੀਬੀ ਨੂੰ ਜਬਰਨ ਗੱਡੀ 'ਚ ਸੁੱਟ ਕੇ ਕੁੱਟਮਾਰ ਕਰ ਦਿੱਤੀ ਗਈ। ਇਸ ਦੌਰਾਨ ਬੀਬੀ ਨੂੰ ਲਹੁ-ਲੁਹਾਨ ਕਰਨ ਤੋਂ ਬਾਅਦ ਸੜਕ 'ਤੇ ਸੁੱਟ ਕੇ ਨੌਜਵਾਨ ਫਰਾਰ ਹੋ ਗਏ। ਲਹੁ-ਲੁਹਾਨ ਹਾਲਤ 'ਚ ਬੀਬੀ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਪਰਿਵਾਰ ਕਰ ਰਿਹਾ ਸੀ ਅੰਤਿਮ ਸੰਸਕਾਰ ਦੀਆਂ ਰਸਮਾਂ, ਅਚਾਨਕ ਆਏ ਫੋਨ ਨੇ ਉਡਾ ਦਿੱਤੇ ਸਭ ਦੇ ਹੋਸ਼
ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਵੱਡੀ ਵਾਰਦਾਤ ਦਾ ਪੁਲਸ ਨੂੰ ਕੋਈ ਪਤਾ ਨਹੀਂ ਹੈ। ਇਸ ਮਾਮਲੇ 'ਚ ਜਦੋਂ ਸਬੰਧਤ ਥਾਣਾ ਪੁਲਸ ਨੂੰ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਖੇਤਰ 'ਚ ਅਜਿਹੀ ਘਟਨਾ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਸ਼ਿਕਾਇਤ ਕਰਤਾ ਅਮਿਤਾ ਨੇ ਦੱਸਿਆ ਕਿ ਉਹ ਆਪਣੇ ਤਿੰਨ ਬੱਚਿਆਂ ਦੇ ਨਾਲ ਰਾਏਪੁਰ ਖੁਰਦ 'ਚ ਰਹਿੰਦੀ ਹੈ ਅਤੇ ਪੰਚਾਕੂਲਾ ਸੈਕਟਰ-9 ਦੇ ਇਕ ਨਿੱਜੀ ਕਲੀਨਿਕ 'ਚ ਕੰਮ ਕਰਦੀ ਹੈ।
ਉਸ ਨੇ ਦੱਸਿਆ ਕਿ ਚੰਡੀਗੜ੍ਹ ਸੈਕਟਰ-28 'ਚ ਕਿਸੇ ਨਿੱਜੀ ਕੰਮ ਲਈ ਆਈ ਸੀ ਕਿ ਇਸੇ ਦੌਰਾਨ ਲਗਜ਼ਰੀ ਗੱਡੀ 'ਚ ਸਵਾਰ ਸੁਲੇਸ਼ ਆਪਣੇ ਸਾਥੀ ਦੇ ਨਾਲ ਆਇਆ ਅਤੇ ਗੱਡੀ ਉਸ ਦੇ ਕੋਲ ਲਗਾ ਕੇ ਜਬਰਨ ਉਸ ਨੂੰ ਰੋਕ ਲਿਆ। ਇਸ ਦੌਰਾਨ ਅਮਿਤਾ ਨੂੰ ਗਾਲ੍ਹਾਂ ਕੱਢਣ ਲੱਗ ਗਿਆ। ਅਮਿਤਾ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਸ ਨੂੰ ਜਬਰਨ ਗੱਡੀ 'ਚ ਸੁੱਟ ਕੇ ਬੇਰਹਿਮੀ ਨਾਲ ਕੁੱਟਮਾਰ ਕਰਨ ਲੱਗਾ। ਉਕਤ ਵਿਅਕਤੀ ਅਮਿਤਾ ਦੀ ਉਦੋਂ ਤੱਕ ਕੁੱਟਮਾਰ ਕਰਦਾ ਰਿਹਾ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਈ।
ਇਹ ਵੀ ਪੜ੍ਹੋ: ਅਸਥੀਆਂ ਚੁਗਣ ਵੇਲੇ ਮਿਲੀ ਅਜਿਹੀ ਚੀਜ਼, ਜਿਸ ਨੂੰ ਵੇਖ ਪਰਿਵਾਰ ਦੇ ਉੱਡੇ ਹੋਸ਼
ਉਸ ਦੇ ਬਾਅਦ ਉਸ ਨੂੰ ਸੈਕਟਰ 18 ਅਤੇ 19 ਦੀਆਂ ਲਾਈਟਾਂ ਦੇ ਕੋਲ ਸੜਕ 'ਤੇ ਸੁੱਟ ਕੇ ਫਰਾਰ ਹੋ ਗਏ। ਉਥੇ ਮੌਜੂਦ ਲੋਕਾਂ ਨੇ ਸੈਕਟਰ 19 'ਚ ਰਹਿ ਰਹੇ ਅਮਿਤਾ ਦੇ ਮਾਤਾ-ਪਿਤਾ ਸੂਚਨਾ ਦਿੱਤੀ। ਇਸ ਦੇ ਬਾਅਦ ਇਸ ਦੀ ਸੂਚਨਾ ਪੁਲਸ ਮਹਿਕਮੇ ਨੂੰ ਦਿੱਤੀ ਗਈ ਅਤੇ ਪੁਲਸ ਨੇ ਲਹੁ-ਲੁਹਾਨ ਦੀ ਹਾਲਤ 'ਚ ਅਮਿਤਾ ਨੂੰ ਸੈਕਟਰ-16 ਦੇ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮੌਕੇ 'ਤੇ ਥਾਣਾ ਪੁਲਸ ਪਹੁੰਚੀ ਅਮਿਤਾ ਦੀ ਹਾਲਤ ਠੀਕ ਨਾ ਹੋਣ ਦੇ ਚਲਦਿਆਂ ਅਮਿਤਾ ਆਪਣੇ ਬਿਆਨ ਨਾ ਦੇ ਸਕੇ। ਉਥੇ ਹੀ ਸ਼ਿਕਾਇਤ ਕਰਤਾ ਅਮਿਤਾ ਮੁਤਾਬਕ ਕੁੱਟਮਾਰ ਕਰਨ ਵਾਲਾ ਵਿਅਕਤੀ ਕੋਈ ਹੋਰ ਨਹੀਂ ਸਗੋਂ ਪੰਚਕੂਲਾ ਸੈਕਟਰ-18 ਦਾ ਰਹਿਣ ਵਾਲਾ ਸੁਲੇਸ਼ ਕੁਮਾਰ ਹੈ, ਜੋਕਿ ਨਿੱਜੀ ਕੰਪਨੀ 'ਚ ਕੰਮ ਕਰਦਾ ਹੈ। ਅਮਿਤਾ ਦੀ ਪਹਿਲਾਂ ਇਸੇ ਕੰਪਨੀ 'ਚ ਕੰਮ ਕਰਦੀ ਸੀ ਪਰ ਉਸ ਨੇ ਉਥੋਂ ਨੌਕਰੀ ਛੱਡ ਦਿੱਤੀ ਸੀ।
ਇਹ ਵੀ ਪੜ੍ਹੋ: ਨਵਰਾਤਰੇ ਮੌਕੇ ਜਲੰਧਰ ਦੇ ਚਿੰਤਪੂਰਨੀ ਮੰਦਿਰ 'ਚ ਲੱਗੀਆਂ ਰੌਣਕਾਂ, ਭਗਤਾਂ 'ਚ ਦਿੱਸਿਆ ਭਾਰੀ ਉਤਸ਼ਾਹ
ਇਹ ਵੀ ਪੜ੍ਹੋ: ਟਾਂਡਾ: ਰੰਜਿਸ਼ ਦੇ ਚਲਦਿਆਂ ਸਕੂਟਰ ਸਵਾਰਾਂ ਨੇ ਘਰ ਦੇ ਬਾਹਰ ਦਾਗੇ ਫਾਇਰ, ਦਹਿਲੇ ਲੋਕ